ਸੈਕਰਾਮੈਂਟੋ, ਕੈਲੀਫੋਰਨੀਆ, 2 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-2 ਮਹੀਨੇ ਪਹਿਲਾਂ ਨਫਰਤੀ ਹਿੰਸਾ ਦਾ ਸ਼ਿਕਾਰ ਹੋਇਆ ਭਾਰਤੀ ਮੂਲ ਦਾ ਗੇਅ ਐਲਵਿਨ ਪ੍ਰਸਾਦ ਦਮ ਤੋੜ ਗਿਆ। 58 ਸਾਲਾ ਐਲਵਿਨ ਪ੍ਰਸਾਦ ਉਪਰ ਸੈਕਰਾਮੈਂਟੋ ਵਿੱਚ ਪਿਛਲੇ ਸਾਲ ਪਹਿਲੀ ਨਵੰਬਰ ਨੂੰ ਹੈਲੋਵੀਨ ਦੀ ਰਾਤ ਨੂੰ ਹਮਲਾ ਹੋਇਆ ਸੀ। ਉਸ ਸਮੇ ਉਸ ਦੀ ਧੀ ਐਂਡਰੀਆ ਪ੍ਰਸਾਦ ਵੀ ਉਸ ਦੇ ਨਾਲ ਸੀ। ਹਮਲਾਵਰ ਸੀਨ ਵੈਲਸੇ ਪੇਟਨ ਜੁਨੀਅਰ (25) ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਸੈਕਰਾਮੈਂਟੋ ਪੁਲਿਸ ਅਨੁਸਾਰ ਪੇਟਨ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਜਾਣਗੇ ਜਦ ਕਿ ਪਹਿਲਾਂ ਉਸ ਵਿਰੁੱਧ ਨਫਰਤੀ ਅਪਰਾਧ ਨਾਲ ਸਬੰਧਤ ਹੀ ਦੋਸ਼ ਲਾਏ ਗਏ ਸਨ।
ਨਫਰਤੀ ਹਿੰਸਾ ਦਾ ਸ਼ਿਕਾਰ ਹੋਇਆ ਐਲਵਿਨ ਪ੍ਰਸਾਦ ਦਮ ਤੋੜ ਗਿਆ

