ਜਲੰਧਰ, 19 ਦਸੰਬਰ (ਪੰਜਾਬ ਮੇਲ)- ਪੰਜਾਬ, ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ‘ਚ ਅੱਜ ਸੰਘਣੀ ਧੁੰਦ ਛਾਈ ਹੈ। ਮੌਸਮ ਵਿਭਾਗ ਨੇ ਇਨ੍ਹਾਂ 5 ਸੂਬਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਸੂਬਾਂ ਸਰਕਾਰਾਂ ਨੇ ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।
ਕੀਤੇ ਗਏ ਸਕੂਲ ਬੰਦ
ਉੱਤਰ ਪ੍ਰਦੇਸ਼ ਦੇ ਬਰੇਲੀ, ਲਖਨਊ, ਅਯੁੱਧਿਆ, ਗੋਂਡਾ ਸਮੇਤ ਕਰੀਬ 20 ਜ਼ਿਲ੍ਹਿਆਂ ‘ਚ ਸੰਘਣੀ ਧੁੰਦ ਪਈ ਹੋਈ ਹੈਹੈ। ਬਰੇਲੀ, ਕਾਨਪੁਰ, ਆਗਰਾ, ਕਾਸਗੰਜ, ਔਰੈਯਾ ਅਤੇ ਜੌਨਪੁਰ ‘ਚ 20 ਦਸੰਬਰ ਤੱਕ ਸਕੂਲ ਬੰਦ ਕਰ ਦਿੱਤੇ ਗਏ ਹਨ। ਲਖਨਊ ਸਮੇਤ 10 ਜ਼ਿਲ੍ਹਿਆਂ ‘ਚ ਸਕੂਲਾਂ ਦੀ ਟਾਈਮਿੰਗ ਸਵੇਰੇ 9 ਵਜੇ ਤੋਂ ਕਰ ਦਿੱਤੀ ਗਈ ਹੈ। ਸੂਬੇ ‘ਚ ਅਗਲੇ ਤਿੰਨ ਦਿਨ ਭਿਆਨਕ ਠੰਢ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਉਡਾਣਾਂ ‘ਤੇ ਵੀ ਪਿਆ ਅਸਰ
ਬਿਹਾਰ ਦੇ ਨਾਲੰਦਾ, ਗੋਪਾਲਗੰਜ, ਛਪਰਾ ਸਮੇਤ 19 ਜ਼ਿਲ੍ਹਿਆਂ ‘ਚ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ। ਸਾਰਣ ਜ਼ਿਲ੍ਹੇ ‘ਚ ਅੱਜ ਸਾਰੇ ਸਕੂਲਾਂ ‘ਚ ਛੁੱਟੀ ਕਰ ਦਿੱਤੀ ਗਈ ਹੈ। ਧੁੰਦ ਕਾਰਨ ਪਟਨਾ ਏਅਰਪੋਰਟ ਤੋਂ 8 ਉਡਾਣਾਂ ਰੱਦ ਕਰਨੀ ਪਈਆਂ।

