ਨਿਊਯਾਰਕ, 15 ਦਸੰਬਰ (ਪੰਜਾਬ ਮੇਲ)- ਅਮਰੀਕੀ ਟਰਾਂਸਪੋਰਟ ਮੰਤਰੀ ਸੀਨ ਡਫੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਨਿਊਯਾਰਕ ‘ਚ ਪਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਪ੍ਰਬੰਧ ਨੂੰ ਠੀਕ ਨਾ ਕੀਤਾ ਗਿਆ, ਤਾਂ ਹਾਈਵੇਅ ਫੰਡ ‘ਚੋਂ ਮਿਲਣ ਵਾਲੇ 7.30 ਕਰੋੜ ਡਾਲਰ ਰੋਕ ਦਿੱਤੇ ਜਾਣਗੇ। ਡਫੀ ਨੇ ਟਰੱਕ ਅਤੇ ਬੱਸ ਡਰਾਈਵਰਾਂ ਲਈ ਲਾਇਸੈਂਸ ਹਾਸਲ ਕਰਨ ਦੀ ਯੋਗਤਾ ਯਕੀਨੀ ਬਣਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਤਹਿਤ ਹੁਣ ਨਿਊਯਾਰਕ ਨੂੰ ਨਿਸ਼ਾਨਾ ਬਣਾਇਆ ਹੈ। ਇਹ ਮੁਹਿੰਮ ਫਲੋਰੀਡਾ ‘ਚ ਟਰੱਕ ਡਰਾਈਵਰ ਵੱਲੋਂ ਗਲਤ ਢੰਗ ਨਾਲ ਯੂ-ਟਰਨ ਲੈਣ ਅਤੇ ਹਾਦਸੇ ਦਾ ਕਾਰਨ ਬਣਨ ਮਗਰੋਂ ਸ਼ੁਰੂ ਕੀਤੀ ਗਈ ਹੈ, ਜਿਸ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਟਰਾਂਸਪੋਰਟ ਵਿਭਾਗ ਨੇ ਕਿਹਾ ਕਿ ਉਹ ਪਰਵਾਸੀਆਂ ਦੇ ਲਾਇਸੈਂਸਾਂ ਦੀ ਜਾਂਚ ਕਰ ਰਹੇ ਹਨ ਪਰ ਹਾਲੇ ਤੱਕ ਸਿਰਫ਼ ਡੈਮੋਕਰੈਟਿਕ ਗਵਰਨਰਾਂ ਦੀ ਅਗਵਾਈ ਹੇਠਲੇ ਸੂਬਿਆਂ ‘ਚ ਹੀ ਇਹ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।
ਅਮਰੀਕੀ ਟਰਾਂਸਪੋਰਟ ਮੰਤਰੀ ਵੱਲੋਂ ਪਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਬਾਰੇ ਚਿਤਾਵਨੀ

