ਨਵੀਂ ਦਿੱਲੀ, 15 ਦਸੰਬਰ (ਪੰਜਾਬ ਮੇਲ)- ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਨਵੰਬਰ ‘ਚ ਚਾਰ ਫ਼ੀਸਦੀ ਵਧ ਕੇ ਪੰਜ ਮਹੀਨਿਆਂ ‘ਚ ਸਭ ਤੋਂ ਵੱਧ 2.6 ਅਰਬ ਯੂਰੋ ਤੱਕ ਪਹੁੰਚ ਗਈ। ਇਸ ਤੇਲ ਤੋਂ ਸੋਧ ਕੇ ਬਣੇ ਈਂਧਨ ਦੀ ਵੱਡੀ ਮਾਤਰਾ ਆਸਟਰੇਲੀਆ ਨੂੰ ਬਰਾਮਦ ਕੀਤੀ ਗਈ ਹੈ। ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਨੇ ਰਿਪੋਰਟ ‘ਚ ਕਿਹਾ ਕਿ ਰੂਸੀ ਕੱਚੇ ਤੇਲ ਦੇ ਮਾਮਲੇ ‘ਚ ਭਾਰਤ ਨਵੰਬਰ ‘ਚ ਚੀਨ ਮਗਰੋਂ ਦੂਜਾ ਸਭ ਤੋਂ ਵੱਡਾ ਖਰੀਦਦਾਰ ਰਿਹਾ। ਇਸ ਤੋਂ ਪਹਿਲਾਂ ਅਕਤੂਬਰ ‘ਚ ਭਾਰਤ ਨੇ ਰੂਸ ਤੋਂ 2.5 ਅਰਬ ਯੂਰੋ ਦਾ ਕੱਚਾ ਤੇਲ ਖਰੀਦਿਆ ਸੀ।
ਰੂਸ ਤੋਂ ਕੱਚੇ ਤੇਲ ਦੀ ਆਮਦ ਪੰਜ ਮਹੀਨਿਆਂ ‘ਚ ਸਭ ਤੋਂ ਵੱਧ
