#AMERICA

ਸਿਹਤ ਬੀਮਾ ਬੰਦ ਹੋਣ ਨਾਲ ਕੈਲੀਫੋਰਨੀਆ ਦੇ 4 ਲੱਖ ਲੋਕ ਹੋ ਸਕਦੇ ਨੇ ਪ੍ਰਭਾਵਿਤ

ਸੈਕਰਾਮੈਂਟੋ, 10 ਦਸੰਬਰ (ਪੰਜਾਬ ਮੇਲ)- ਸਟੇਟ ਪ੍ਰੋਗਰਾਮ ਅਧੀਨ ‘ਕਵਰਡ ਕੈਲੀਫੋਰਨੀਆ’ ਦੀ ਕਫਾਇਤੀ ਦੇਖਭਾਲ ਐਕਟ ਦੇ ਤਹਿਤ ਸਿਹਤ ਸੰਭਾਲ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਹੁਣ ਜੇ ਫੈਡਰਲ ਸਰਕਾਰ ਕੋਵਿਡ-19 ਸਮੇਂ ਦੀਆਂ ਸਿਹਤ ਸੰਭਾਲ ਸਬਸਿਡੀਆਂ ਨਹੀਂ ਵਧਾਉਂਦੀ, ਤਾਂ ਇਸ ਦਾ ਪ੍ਰਭਾਵ 4 ਲੱਖ ਬੀਮਾ ਪਾਲਿਸੀ ਧਾਰਕਾਂ ‘ਤੇ ਪੈ ਸਕਦਾ ਹੈ।
ਕਵਰਡ ਕੈਲੀਫੋਰਨੀਆ ਦੀ ਕਾਰਜਕਾਰੀ ਨਿਰਦੇਸ਼ਕ ਜੈਸਿਕਾ ਆਲਟਮੈਨ ਨੇ ਕਿਹਾ ਕਿ ਇਸ ਸਮੇਂ ਸਟੇਟ ਪ੍ਰੋਗਰਾਮ ਕੈਲੀਫੋਰਨੀਆ ਵਾਸੀਆਂ ਨੂੰ ਚੰਗੀ ਸਿਹਤ ਲਈ ਕਵਰ ਕਰਦਾ ਹੈ। ਇਸ ਅਧੀਨ 4 ਲੱਖ ਲੋਕ ਆਉਂਦੇ ਹਨ, ਜੋ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਫੈਡਰਲ ਸਰਕਾਰ ਗਰਾਂਟ ਨਹੀਂ ਵਧਾਉਂਦੀ, ਤਾਂ ਕਵਰਡ ਕੈਲੀਫੋਰਨੀਆ ਦੇ ਲੋਕਾਂ ਲਈ ਹੁਣ ਤੋਂ ਹੀ ਇਸ ਦੇ ਵਿਕਲਪਾਂ ਬਾਰੇ ਸੋਚਣਾ ਚਾਹੀਦਾ ਹੈ।