ਪੋਰਟ ਮੋਰੇਸਬੀ, 22 ਮਈ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਪੂਆ ਨਿਊ ਗਿਨੀ ਤੋਂ ਆਸਟਰੇਲੀਆ ਪੁੱਜ ਗਏ। ਉਨ੍ਹਾਂ ਦਾ ਆਸਟਰੇਲੀਆ ਦੌਰਾ 22 ਤੋਂ 24 ਮਈ ਤੱਕ ਦਾ ਹੈ। ਇਸ ਤੋਂ ਪਹਿਲਾਂ ਸ਼੍ਰੀ ਮੋਦੀ ਨੇ ਆਪਣੇ ਪਾਪੂਆ ਨਿਊ ਗਿਨੀ ਦੇ ਹਮਰੁਤਬਾ ਜੇਮਜ਼ ਮਾਰਾਪੇ ਨਾਲ ਅੱਜ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਵਣਜ, ਤਕਨਾਲੋਜੀ, ਸਿਹਤ ਸੰਭਾਲ ਅਤੇ ਜਲਵਾਯੂ ਤਬਦੀਲੀ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ, ਜੋ ਆਪਣੀ ਪਹਿਲੀ ਪਾਪੂਆ ਨਿਊ ਗਿਨੀ ਦੀ ਯਾਤਰਾ ‘ਤੇ ਹਨ, ਨੇ ਪ੍ਰਸ਼ਾਂਤ ਟਾਪੂ ਦੇਸ਼ ਦੀਆਂ ਤਰਜੀਹਾਂ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ। ਉਨ੍ਹਾਂ ਨੇ ਵੱਖਰੇ ਤੌਰ ‘ਤੇ ਪਾਪੂਆ ਨਿਊ ਗਿਨੀ ਦੇ ਗਵਰਨਰ ਜਨਰਲ ਬੌਬ ਡਾਡੇ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਵੱਖ-ਵੱਖ ਖੇਤਰਾਂ ਵਿੱਚ ਦੁਵੱਲੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ।