#AMERICA

ਟਰੰਪ ਪ੍ਰਸ਼ਾਸਨ ਨੇ ਸਿੱਖਿਆ ਵਿਭਾਗ ਦੇ ਛਾਂਟੀ ਕੀਤੇ ਜਾਣ ਵਾਲੇ ਮੁਲਾਜ਼ਮ ਵਾਪਸ ਸੱਦੇ

ਵਾਸ਼ਿੰਗਟਨ, 8 ਦਸੰਬਰ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ ਸਿੱਖਿਆ ਵਿਭਾਗ ਦੇ ਉਨ੍ਹਾਂ ਦਰਜਨਾਂ ਮੁਲਾਜ਼ਮਾਂ ਨੂੰ ਵਾਪਸ ਕੰਮ ‘ਤੇ ਸੱਦ ਲਿਆ ਹੈ, ਜਿਨ੍ਹਾਂ ਦੀ ਛਾਂਟੀ ਕੀਤੀ ਜਾਣੀ ਸੀ। ਵਿਭਾਗ ਨੇ ਇਹ ਫੈਸਲਾ ਸਕੂਲਾਂ ਅਤੇ ਕਾਲਜਾਂ ਵਿਚ ਵਿਤਕਰੇ ਦੀਆਂ ਵਧਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਕੀਤਾ ਹੈ। ਇਹ ਕਰਮਚਾਰੀ 15 ਦਸੰਬਰ ਤੋਂ ਡਿਊਟੀ ਸੰਭਾਲਣਗੇ। ਜਾਣਕਾਰੀ ਅਨੁਸਾਰ ਸਿਵਲ ਰਾਈਟਸ ਦਫ਼ਤਰ ਵਿਚ ਕਰੀਬ 25,000 ਸ਼ਿਕਾਇਤਾਂ ਬਕਾਇਆ ਹਨ। ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਹੁਦਾ ਸੰਭਾਲਿਆ ਸੀ, ਤਾਂ 20,000 ਕੇਸ ਬਕਾਇਆ ਸਨ, ਪਰ ਸਟਾਫ ਘਟਾਉਣ ਕਾਰਨ ਇਹ ਗਿਣਤੀ ਹੋਰ ਵਧ ਗਈ। ਸਰਕਾਰ ਹਾਲੇ ਵੀ ਵਿਭਾਗ ਵਿਚ ਕਰਮਚਾਰੀ ਘਟਾਉਣ ਦੇ ਹੱਕ ਵਿਚ ਹੈ, ਪਰ ਕਾਨੂੰਨੀ ਅੜਿੱਕੇ ਦੂਰ ਹੋਣ ਤੱਕ ਕਰਮਚਾਰੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।