#CANADA

ਕੈਨੇਡਾ ‘ਚ ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਪੰਜਾਬੀ ਗ੍ਰਿਫਤਾਰ

ਓਨਟਾਰੀਓ, 26 ਨਵੰਬਰ (ਪੰਜਾਬ ਮੇਲ)- ਓਨਟਾਰੀਓ ਦੀ ਬੈਰੀ ਪੁਲਿਸ ਨੇ ਸੁਖਦੀਪ ਕੌਰ (41) ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰਦਿਆਂ ਸਬੂਤ ਇਕੱਤਰ ਕਰਕੇ ਉਸ ਦੇ ਪਤੀ ਰਣਜੀਤ ਸਿੰਘ ਚੀਮਾ (45) ਨੂੰ ਦੂਜਾ ਦਰਜਾ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਬੁਲਾਰੇ ਜੋਇ ਬ੍ਰਿਸਬੌਇਸ ਅਨੁਸਾਰ ਸੁਖਦੀਪ ਕੌਰ ਬੈਰੀ ਸ਼ਹਿਰ ਦੇ ਸਪੈਰੋਵੇਅ ਸਥਿਤ ਘਰ ਵਿਚ ਆਪਣੇ ਨਾਬਾਲਗ ਬੱਚੇ ਅਤੇ ਸੱਸ ਸਹੁਰੇ ਨਾਲ ਰਹਿੰਦੀ ਸੀ। ਸ਼ਨਿੱਚਰਵਾਰ ਸ਼ਾਮ ਕਿਸੇ ਨੇ ਉਸ ਘਰ ਵਿਚ ਹਿੰਸਾ ਦੀ ਸੂਚਨਾ ਦਿੱਤੀ, ਤਾਂ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਵੇਖਿਆ ਕਿ ਰਣਜੀਤ ਕੌਰ ਦੀ ਮੌਤ ਹੋ ਚੁੱਕੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਹੱਤਿਆ ਰਣਜੀਤ ਸਿੰਘ ਚੀਮਾ ਵਲੋਂ ਕੀਤੀ ਗਈ। ਪੁਲਿਸ ਨੇ ਰਣਜੀਤ ਚੀਮਾ ਨੂੰ ਹਿਰਾਸਤ ਵਿਚ ਲੈ ਲਿਆ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਜੱਜ ਮੂਹਰੇ ਪੇਸ਼ ਕੀਤਾ, ਜਿਸ ਨੇ ਉਸ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਗੁਆਂਢੀਆਂ ਅਨੁਸਾਰ ਰਣਜੀਤ ਹਿੰਸਕ ਸੁਭਾਅ ਵਾਲਾ ਅਤੇ ਨਸ਼ਿਆਂ ਦਾ ਆਦੀ ਹੈ।