#CANADA

ਬਰੈਂਪਟਨ ‘ਚ ਪੰਜਾਬੀ ਲੜਕਾ ਆਪਣੇ ਪਿਤਾ ਦੀ ਹੱਤਿਆ ਕਰ ਕੇ ਫਰਾਰ

ਵੈਨਕੂਵਰ, 24 ਨਵੰਬਰ (ਪੰਜਾਬ ਮੇਲ)- ਪੀਲ ਪੁਲਿਸ ਉਸ ਪੰਜਾਬੀ ਮੁੰਡੇ ਦੀ ਭਾਲ ਕਰ ਰਹੀ ਹੈ, ਜੋ ਸ਼ਨਿਚਰਵਾਰ ਦੀ ਸ਼ਾਮ ਨੂੰ ਬਰੈਂਪਟਨ ਵਿਚ ਆਪਣੇ ਪਿਤਾ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਸੀ। ਪੁਲਿਸ ਅਨੁਸਾਰ ਸ਼ਹਿਰ ਦੀ ਕਲੀਅਰ ਜੌਇ ਸਟਰੀਟ ‘ਤੇ ਘਰ ਵਿਚ ਗੋਲੀਆਂ ਚੱਲੀਆਂ, ਜਿਸ ਤੋਂ ਬਾਅਦ ਜਦੋਂ ਪੁਲਿਸ ਉਥੇ ਪੁੱਜੀ, ਤਾਂ 50 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ ਮਿਲਿਆ, ਜਿਸ ਦੀ ਕੁਝ ਦੇਰ ਬਾਅਦ ਮੌਤ ਹੋ ਗਈ। ਪਤਾ ਲੱਗਾ ਕਿ ਉਸ ਨੂੰ ਉਸ ਦੇ ਪੁੱਤਰ ਨੇ ਹੀ ਗੋਲੀਆਂ ਮਾਰੀਆਂ ਸੀ, ਜਿਸ ਦੀ ਪਛਾਣ 25 ਸਾਲਾ ਨਿਕੋਲਸ ਜਗਲਾਲ ਵਜੋ ਕੀਤੀ ਗਈ। ਪੁਲਿਸ ਨੇ ਉਸਦੀ ਫੋਟੋ ਜਾਰੀ ਕਰਕੇ ਉਸ ਨੂੰ ਫੜਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।