#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੇ ਵਿੱਤੀ ਸਹਾਇਤਾ ਦੇ ਚੈੱਕ

-ਗੁਰਪੁਰਬ ਦੀ ਵਧਾਈ ਵੀ ਦਿੱਤੀ
ਰੋਪੜ, 5 ਨਵੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਆਰਥਿਕ ਤੌਰ ‘ਤੇ ਕਮਜ਼ੋਰ, ਪੜ੍ਹਾਈ ਵਿਚ ਹੁਸ਼ਿਆਰ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਲਈ ਬਹੁਤ ਹੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ, ਤਾਂ ਜੋ ਇਹ ਵਿਦਿਆਰਥੀ ਆਪਣਾ ਪੜ੍ਹਨ ਦਾ ਸੁਪਨਾ ਪੂਰਾ ਕਰ ਸਕਣ। ਇਸ ਲੜੀ ਤਹਿਤ ਰੋਪੜ ਵਿਖੇ ਬਹੁਤ ਹੀ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਲਈ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰਹਿਨੁਮਾਈ ਹੇਠ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ। ਜਿਸ ਵਿਚ ਬੇਲਾ ਕਾਲਜ ਦੇ 75 ਵਿਦਿਆਰਥੀਆਂ ਨੂੰ ਅਤੇ ਸਰਕਾਰੀ ਕਾਲਜ ਰੋਪੜ ਦੇ 50 ਵਿਦਿਆਰਥੀਆਂ ਨੂੰ ਅੱਗੇ ਪੜ੍ਹਾਈ ਕਰਨ ਲਈ ਸਹਾਇਤਾ ਰਾਸ਼ੀ ਦੇ ਚੈੱਕ ਹਰ ਮਹੀਨੇ ਦਿੱਤੇ ਜਾਂਦੇ ਹਨ। ਇਨ੍ਹਾਂ ਵਿਚੋਂ ਰਾਜਵੀਰ ਸਿੰਘ ਪੁੱਤਰ ਗੁਰਪਾਲ ਸਿੰਘ ਸਰਕਾਰੀ ਕਾਲਜ ਰੋਪੜ ਨੂੰ 6 ਹਜ਼ਾਰ ਦਾ ਚੈੱਕ, ਸਿਮਰਤ ਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਸਰਕਾਰੀ ਕਾਲਜ ਰੋਪੜ ਨੂੰ 6 ਹਜ਼ਾਰ ਦਾ ਚੈੱਕ, ਹਰਮਨਜੋਤ ਕੌਰ ਪੁੱਤਰੀ ਬਲਵੀਰ ਸਿੰਘ ਸਰਕਾਰੀ ਕਾਲਜ ਰੋਪੜ ਨੂੰ 4 ਹਜ਼ਾਰ ਦਾ ਚੈੱਕ, ਯਸ਼ਮੀਨ ਪੁੱਤਰੀ ਪਰਮਜੀਤ ਸੈਨੀ ਸ਼ਿਵਾਲਿਕ ਕਾਲਜ ਆਫ ਫਾਰਮੇਸੀ ਨੰਗਲ ਨੂੰ 8 ਹਜ਼ਾਰ ਦਾ ਚੈੱਕ, ਕਮਲਪ੍ਰੀਤ ਕੌਰ ਪੁੱਤਰੀ ਮੱਘਰ ਸਿੰਘ ਸਰਕਾਰੀ ਕਾਲਜ ਰੋਪੜ ਨੂੰ 7 ਹਜ਼ਾਰ ਦਾ ਚੈੱਕ, ਗੁਰ ਸਿਮਰਨ ਸਿੰਘ ਪੁੱਤਰ ਬਲਜਿੰਦਰ ਸਿੰਘ ਦੁਆਬਾ ਗਰੁੱਪ ਆਫ ਕਾਲਜ ਰੋਪੜ ਨੂੰ 9 ਹਜ਼ਾਰ ਦਾ ਚੈੱਕ, ਗਗਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਸਰਕਾਰੀ ਕਾਲਜ ਰੋਪੜ ਨੂੰ 6 ਹਜ਼ਾਰ ਦਾ ਚੈੱਕ ਦਿਤਾ ਗਿਆ।
ਜ਼ਿਲ੍ਹਾ ਪ੍ਰਧਾਨ ਸ਼੍ਰੀ ਜੇ.ਕੇ. ਜੱਗੀ ਜੀ ਨੇ ਦੱਸਿਆ ਕਿ ਇਹ ਵਿਦਿਆਰਥੀ ਪੜ੍ਹਾਈ ਵਿਚ ਹੁਸ਼ਿਆਰ ਹਨ, ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹਨ ਪਰ ਘਰ ਦੇ ਹਾਲਾਤ ਇਸਦੀ ਇਜਾਜ਼ਤ ਨਹੀਂ ਦੇ ਰਹੇ ਸਨ, ਤਾਂ ਇਸ ਵਿਦਿਆਰਥੀਆਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਇਕਾਈ ਰੋਪੜ ਟੀਮ ਰਾਹੀਂ ਆਰਥਿਕ ਮਦਦ ਦੀ ਬੇਨਤੀ ਕੀਤੀ ਗਈ, ਤਾਂ ਡਾਕਟਰ ਓਬਰਾਏ ਵੱਲੋਂ ਤੁਰੰਤ ਰਾਸ਼ੀ ਭੇਜੀ ਗਈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਹਰ ਮਹੀਨੇ ਹੀ ਪੜ੍ਹਾਈ ਜਾਰੀ ਰੱਖਣ ਲਈ ਆਰਥਿਕ ਮਦਦ ਦਿੱਤੀ ਜਾਂਦੀ ਹੈ। ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਜੇ.ਕੇ. ਜੱਗੀ ਨੇ ਸਾਰਿਆਂ ਨੂੰ ਗੁਰਪੂਰਬ ਦੀ ਲੱਖ-ਲੱਖ ਵਧਾਈ ਦਿੱਤੀ।