#AMERICA

ਭਿਆਨਕ ਸੜਕ ਹਾਦਸੇ ‘ਚ ਭਾਰਤੀ ਮੂਲ ਦੀ ਮਾਂ-ਧੀ ਦੀ ਮੌਤ

ਸ਼ਿਕਾਗੋ, 22 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਰਾਜ ਸ਼ਿਕਾਗੋ ਦੇ ਨੇੜੇ ਹੋਏ ਇਕ ਕਾਰ-ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੀ ਮਾਂ ਅਤੇ ਧੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜੋ ਆਂਧਰਾ ਪ੍ਰਦੇਸ਼ ਰਾਜ ਦੇ ਮੈਨਚੇਰੀਅਲ ਦੀ ਰੈੱਡੀ ਕਾਲੋਨੀ ਦੇ ਨਾਲ ਸਬੰਧਤ ਸਨ ਅਤੇ ਇੱਕ ਸਮਾਰੋਹ ਵਿਚ ਸ਼ਾਮਲ ਹੋਣ ਜਾ ਰਹੇ ਸਨ। ਮਾਰੀ ਗਈ ਮਾਂ ਆਪਣੀ ਛੋਟੀ ਧੀ ਦੇ ਨਾਲ ਆਪਣੀ ਵੱਡੀ ਧੀ ਵੱਲੋਂ ਲਏ ਗਏ ਨਵੇਂ ਘਰ ‘ਚ ਪ੍ਰਵੇਸ਼ ਲਈ ਰੱਖੇ ਗਈ ਸਮਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੇ ਸੀ ਅਤੇ ਉਨ੍ਹਾਂ ਦੀ ਕਾਰ ਇਕ ਟਰੱਕ ਦੇ ਨਾਲ ਟਕਰਾ ਗਈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਪਥਾ ਰਾਮਾਦੇਵੀ (52) ਪਤਨੀ ਵਿਗਨੇਸ਼ ਅਤੇ ਉਨ੍ਹਾਂ ਦੀ ਛੋਟੀ ਧੀ ਤੇਜਸਵੀ (32), ਜੋ ਕਿ ਮਨਚੇਰੀਆਲ ਦੀ ਰੈਡੀ ਕਲੋਨੀ ਦੇ ਵਸਨੀਕ ਸਨ, ਟਰੱਕ ਦੀ ਕਾਰ ਨਾਲ ਟੱਕਰ ਹੋਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੋਤ ਹੋ ਗਈ। ਹਾਦਸੇ ‘ਚ ਮਾਰੀ ਗਈ ਤੇਜਸਵੀ ਅਤੇ ਉਸਦੀ ਵੱਡੀ ਭੈਣ ਕੁਝ ਸਾਲ ਪਹਿਲਾਂ ਅਮਰੀਕਾ ਚਲੇ ਗਏ ਸਨ ਅਤੇ ਉੱਥੇ ਹੀ ਵਸ ਗਏ ਸਨ, ਜਦੋਂ ਕਿ ਰਮਾਦੇਵੀ ਹਾਲ ਹੀ ਵਿਚ ਅਮਰੀਕਾ ਵਿਚ ਕੁਝ ਦਿਨ ਪਹਿਲੇ ਸ਼ਾਮਲ ਹੋਈ ਸੀ।