#CANADA

ਕੈਨੇਡੀਅਨਜ਼ ਨੂੰ ਭਾਰਤ ਜਾਣ ਲੱਗਿਆਂ ਦੇਣੀ ਪਵੇਗੀ ਯਾਤਰਾ ਸਬੰਧੀ ਜਾਣਕਾਰੀ!

ਭਾਰਤ ਵੱਲੋਂ ਵਿਦੇਸ਼ੀ ਯਾਤਰੀਆਂ ਲਈ ਈ-ਅਰਾਈਵਲ ਕਾਰਡ ਕੀਤਾ ਸ਼ੁਰੂ
ਵਿਨੀਪੈਗ, 22 ਅਕਤੂਬਰ (ਪੰਜਾਬ ਮੇਲ)- ਟੋਰਾਂਟੋ ਵਿਚ ਭਾਰਤੀ ਕੌਂਸਲੇਟ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਭਾਰਤ ਜਾਣ ਵਾਲੇ ਕੈਨੇਡੀਅਨਜ਼ ਹੁਣ ਭਾਰਤ ਯਾਤਰਾ ਤੋਂ 72 ਘੰਟੇ ਪਹਿਲਾਂ ਔਨਲਾਈਨ ਤਰੀਕੇ ਨਾਲ ਆਪਣੀ ਯਾਤਰਾ ਬਾਰੇ ਜਾਣਕਾਰੀ ਦੇ ਸਕਦੇ ਹਨ ।
ਇਕ ਅਕਤੂਬਰ ਤੋਂ ਭਾਰਤ ਨੇ ਵਿਦੇਸ਼ੀ ਯਾਤਰੀਆਂ ਲਈ ਈ-ਅਰਾਈਵਲ ਕਾਰਡ ਸ਼ੁਰੂ ਕੀਤਾ ਹੈ। ਭਾਰਤ ਦੀ ਯਾਤਰਾ ਕਰਨ ਵਾਲੇ ਕੈਨੇਡੀਅਨਜ਼ ਅਤੇ ਓ.ਸੀ.ਆਈ. ਹੋਲਡਰਜ਼ ਨੂੰ ਈ-ਅਰਾਈਵਲ ਕਾਰਡ ਭਰਨਾ ਲਾਜ਼ਮੀ ਹੈ।
ਇਹ ਜਾਣਕਾਰੀ ਯਾਤਰਾ ਤੋਂ 72 ਘੰਟੇ ਪਹਿਲਾਂ ਇੰਡੀਅਨ ਵੀਜ਼ਾ ਵੈੱਬਸਾਈਟ ਉੱਪਰ ਜਾ ਕੇ ਜਾਂ ਫਿਰ ਸਵਾਗਤਮ ਐਪ ਰਾਹੀਂ ਦਿੱਤੀ ਜਾ ਸਕਦੀ ਹੈ।
ਇਸ ਵਿਚ ਬਿਨੈਕਾਰ ਨੂੰ ਯਾਤਰਾ ਦਾ ਕਾਰਨ ਅਤੇ ਤਰੀਕ ਸਾਂਝੀ ਕਰਨ ਤੋਂ ਇਲਾਵਾ ਭਾਰਤ ਵਿਚ ਆਪਣੇ ਪਤੇ, ਫ਼ੋਨ ਅਤੇ ਈ-ਮੇਲ ਆਦਿ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ ।
ਪਹਿਲਾਂ ਔਨਲਾਈਨ ਜਾਣਕਾਰੀ ਨਾ ਦਿੱਤੇ ਹੋਣ ਦੀ ਸੂਰਤ ਵਿਚ ਭਾਰਤ ਪਹੁੰਚ ਕੇ ਵੀ ਯਾਤਰੀ ਇਹ ਜਾਣਕਾਰੀ ਸਾਂਝੀ ਕਰ ਸਕਦੇ ਹਨ ਪਰ ਇਹ ਵਿਕਲਪ ਅਗਲੇ 6 ਮਹੀਨੇ ਤੱਕ ਜਾਂ ਅਗਲੀਆਂ ਹਦਾਇਤਾਂ ਤੱਕ ਜਾਰੀ ਰਹੇਗਾ।