#AMERICA

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

– ਦੋ ਸਾਲ ਪਹਿਲਾਂ ਕੰਮ ਕਰਨ ਲਈ ਆਇਆ ਸੀ ਅਮਰੀਕਾ
ਫਗਵਾੜਾ/ਕੈਲੀਫੋਰਨੀਆ, 19 ਅਕਤੂਬਰ (ਪੰਜਾਬ ਮੇਲ)- ਫਗਵਾੜਾ ਦੇ ਪਿੰਡ ਪਲਾਹੀ ਦੇ ਨੌਜਵਾਨ ਮਨਦੀਪ ਸਿੰਘ ਸੱਲ (39) ਦੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ‘ਚ ਸੜਕ ਹਾਦਸੇ ਵਿਚ ਮੌਤ ਹੋ ਗਈ। ਇਸ ਖ਼ਬਰ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਮਨਦੀਪ ਸਿੰਘ ਪਰਿਵਾਰ ਦੇ ਚੰਗੇ ਭਵਿੱਖ ਵਾਸਤੇ ਦੋ ਸਾਲ ਪਹਿਲਾਂ ਕੰਮ ਕਰਨ ਲਈ ਅਮਰੀਕਾ ਆਇਆ ਸੀ। ਜਦੋਂ ਇਹ ਹਾਦਸਾ ਵਾਪਰਿਆ ਉਹ ਘਰ ਪਰਤ ਰਿਹਾ ਸੀ। ਹਾਦਸੇ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ। ਮਨਦੀਪ ਦੇ ਪਰਿਵਾਰ ਵਿਚ ਪਤਨੀ ਤੇ ਦੋ ਬੱਚੇ (ਧੀ-ਪੁੱਤ) ਹਨ। ਮਨਦੀਪ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਜਾਰੀ ਹਨ।