#EUROPE

ਰੂਸੀ ਰਾਸ਼ਟਰਪਤੀ ਵੱਲੋਂ ਅਮਰੀਕਾ ਨੂੰ ਚਿਤਾਵਨੀ

ਕਿਹਾ: ਯੂਕਰੇਨ ਨੂੰ ਮਿਜ਼ਾਈਲਾਂ ਦੇਣ ‘ਤੇ ਮਾਸਕੋ ਅਤੇ ਵਾਸ਼ਿੰਗਟਨ ਸੰਬੰਧਾਂ ਨੂੰ ਪੁੱਜੇਗਾ ਨੁਕਸਾਨ
ਮਾਸਕੋ, 6 ਅਕਤੂਬਰ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਨੂੰ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਮੁਹੱਈਆ ਕਰਵਾਉਣ ਨਾਲ ਯੁੱਧ ਖੇਤਰ ਦੀ ਸਥਿਤੀ ‘ਚ ਕੋਈ ਬਦਲਾਅ ਨਹੀਂ ਆਵੇਗਾ ਪਰ ਇਸ ਨਾਲ ਮਾਸਕੋ ਅਤੇ ਵਾਸ਼ਿੰਗਟਨ ਵਿਚਾਲੇ ਸਬੰਧਾਂ ਨੂੰ ਗੰਭੀਰ ਨੁਕਸਾਨ ਪਹੁੰਚੇਗਾ।
ਪੁਤਿਨ ਨੇ ਸੋਚੀ ‘ਚ ਬਲੈਕ ਸੀ ਰਿਜ਼ੋਰਟ ‘ਚ ਵਿਦੇਸ਼ ਨੀਤੀ ਦੇ ਅੰਤਰਰਾਸ਼ਟਰੀ ਮਾਹਿਰਾਂ ਦੇ ਇਕ ਮੰਚ ‘ਤੇ ਕਿਹਾ ਕਿ ਕੀਵ ਨੂੰ ਅਮਰੀਕੀ ਟਾਮਹਾਕ ਕਰੂਜ਼ ਮਿਜ਼ਾਈਲਾਂ ਦੀ ਸੰਭਾਵੀ ਸਪਲਾਈ ‘ਨਵੇਂ ਪੱਧਰ ਦੇ ਟਕਰਾਅ’ ਦਾ ਸੰਕੇਤ ਹੋਵੇਗੀ, ਜਿਸ ਵਿਚ ਰੂਸ ਅਤੇ ਅਮਰੀਕਾ ਵਿਚਾਲੇ ਸਬੰਧ ਵੀ ਸ਼ਾਮਲ ਹਨ।
ਰੂਸੀ ਨੇਤਾ ਨੇ ਕਿਹਾ ਕਿ ਜੇਕਰ ਟਾਮਹਾਕ ਮਿਜ਼ਾਈਲਾਂ ਯੂਕਰੇਨ ਨੂੰ ਦਿੱਤੀਆਂ ਜਾਂਦੀਆਂ ਹਨ, ਤਾਂ ਭਾਵੇਂ ਹੀ ਉਹ ਰੂਸ ਨੂੰ ਨੁਕਸਾਨ ਪਹੁੰਚਾਉਣਗੀਆਂ ਪਰ ਰੂਸੀ ਏਅਰ ਡਿਫੈਂਸ ਸਿਸਟਮ ਨਵੇਂ ਖਤਰੇ ਦਾ ਜਲਦ ਹੀ ਮੁਕਾਬਲਾ ਕਰ ਲਵੇਗਾ।