#CANADA

ਕੈਨੇਡੀਅਨ ਲੰਬਰ ਉਤਪਾਦਕਾਂ ‘ਤੇ ਟਰੰਪ ਨੇ ਲਾਏ ਹੋਰ ਟੈਰਿਫ

ਓਟਵਾ, 3 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਸੌਫਟਵੁੱਡ ਲੰਬਰ ਤੇ ਫਰਨੀਚਰ ਤਿਆਰ ਕਰਨ ਵਾਲਿਆਂ ਉੱਤੇ ਹੋਰ ਦਬਾਅ ਵਧਾਉਣ ਲਈ ਨਵੇਂ ਟੈਰਿਫ ਲਗਾਉਣ ਦੇ ਫੈਸਲੇ ਉੱਤੇ ਮੋਹਰ ਲਗਾ ਦਿੱਤੀ ਹੈ। ਸੋਮਵਾਰ ਸ਼ਾਮ ਨੂੰ ਕੀਤੇ ਗਏ ਇਸ ਫੈਸਲੇ ਵਿਚ ਸੌਫਟਵੁੱਡ ਟਿੰਬਰ ਤੇ ਲੰਬਰ ਦਾ ਇੰਪੋਰਟ ਕਰਨ ਵਾਲਿਆਂ ਉੱਤੇ 10 ਫੀ ਸਦੀ ਟੈਰਿਫ ਹੋਰ ਲਾਇਆ ਜਾਵੇਗਾ। ਇਸ ਦੇ ਨਾਲ ਹੀ ਕਿਚਨ ਕੈਬਨਿਟਸ ਤੇ ਵੈਨਿਟੀਜ਼ ਤੋਂ ਇਲਾਵਾ ਲੱਕੜੀ ਦੇ ਹੋਰਨਾਂ ਉਤਪਾਦਾਂ ਦੇ ਇੰਪੋਰਟ ਉੱਤੇ ਵੀ 25 ਫੀਸਦੀ ਟੈਕਸ ਲਾਇਆ ਜਾਵੇਗਾ। ਇਹ ਟੈਰਿਫ 14 ਅਕਤੂਬਰ ਤੋਂ ਪ੍ਰਭਾਵ ਵਿਚ ਆਉਣਗੇ।