ਓਟਵਾ, 3 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੀ ਫੈਡਰਲ ਸਰਕਾਰ ਨੇ ਜੈਂਡਰ ਨਿਊਟਰਲ ਪਾਸਪੋਰਟਸ ਨੂੰ ਧਿਆਨ ਵਿਚ ਰੱਖਦਿਆਂ ਅਮਰੀਕਾ ਜਾਣ ਵਾਲਿਆਂ ਲਈ ਕਾਸ਼ਨਰੀ ਨੋਟ ਜੋੜ ਕੇ ਇਕ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਮਹਿਲਾ ਜਾਂ ਪੁਰਸ਼ ਵਜੋਂ ਆਪਣੀ ਪਛਾਣ ਜ਼ਾਹਰ ਨਾ ਕਰਨ ਵਾਲੇ ਵਿਅਕਤੀਆਂ ਲਈ ਕੈਨੇਡਾ ‘ਐਕਸ’ ਮਾਰਕਰ ਨਾਲ ਪਾਸਪੋਰਟ ਜਾਰੀ ਕਰਦਾ ਹੈ। ਇਸ ਐਡਵਾਈਜ਼ਰੀ ਵਿਚ ਆਖਿਆ ਗਿਆ ਹੈ ਕਿ ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਦਾ ਸਫਰ ਕਰਨ ਵਾਲਿਆਂ ਨੂੰ ਇਸ ਪਛਾਣ ਨਾਲ ਐਂਟਰੀ ਮਿਲੇਗੀ, ਇਸ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਐਡਵਾਈਜ਼ਰੀ ਵਿਚ ਇਹ ਵੀ ਆਖਿਆ ਗਿਆ ਹੈ ਕਿ ਕੁਝ ਦੇਸ਼ ਤੇ ਟਰੈਵਲ ਕੰਪਨੀਆਂ ਐਕਸ ਮਾਰਕਰ ਨੂੰ ਲਿੰਗਕ ਪਛਾਣ ਦਾ ਆਧਾਰ ਨਹੀਂ ਮੰਨਦੇ। ਇਸ ਲਈ ਸਫਰ ਕਰਨ ਵਾਲਿਆਂ ਨੂੰ ਪੁਰਸ਼ ਜਾਂ ਮਹਿਲਾ ਵਜੋਂ ਆਪਣੀ ਪਛਾਣ ਦੱਸਣ ਦੀ ਲੋੜ ਪੈ ਸਕਦੀ ਹੈ।
ਕੈਨੇਡਾ ਵੱਲੋਂ ਅਮਰੀਕਾ ਜਾਣ ਵਾਲਿਆਂ ਲਈ ਐਡਵਾਈਜ਼ਰੀ ਜਾਰੀ
