ਸੈਕਰਾਮੈਂਟੋ, 1 ਅਕਤੂਬਰ (ਪੰਜਾਬ ਮੇਲ)- 82 ਸਾਲ ਦੀ ਉਮਰ ਵਿਚ ਮਨੁੱਖ ਨੂੰ ਬਿਨਾਂ ਸਹਾਰੇ ਤੋਂ ਤੁਰਨਾ ਔਖਾ ਹੁੰਦਾ ਹੈ। ਪਰ ਬੇਏਰੀਆ, ਕੈਲੀਫੋਰਨੀਆ ਦੇ ਰਹਿਣ ਵਾਲੇ 82 ਸਾਲਾ ਸ. ਪਿਆਰਾ ਸਿੰਘ ਚਾਨਾ ਹਾਲੇ ਵੀ ਖੇਡ ਮੈਦਾਨ ਵਿਚ ਆਪਣੇ ਜੌਹਰ ਦਿਖਾ ਰਹੇ ਹਨ। ਪਿਛਲੇ ਦਿਨੀਂ ਲੰਡਨ, ਇੰਗਲੈਂਡ ‘ਚ ਹੋਏ ਮੁਕਾਬਲਿਆਂ ਵਿਚ ਉਨ੍ਹਾਂ 21 ਕਿਲੋਮੀਟਰ ਦੀ ਰੇਸ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜੋ ਕਿ ਇਸ ਉਮਰ ਵਿਚ ਬੜੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੀ ਇਸ ਕਾਮਯਾਬੀ ‘ਤੇ ਜਿੱਥੇ ਦੁਨੀਆਂ ਭਰ ਵਿਚ ਖੁਸ਼ੀ ਦੀ ਲਹਿਰ ਹੈ, ਉਥੇ ਮੁਡੈਸਟੋ ਰਹਿੰਦੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਭਾਈ ਮਨਜੀਤ ਸਿੰਘ ਨੇ ਵੀ ਸ. ਪਿਆਰਾ ਸਿੰਘ ਦੀ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ. ਪਿਆਰਾ ਸਿੰਘ ਚਾਨਾ, ਸ. ਫੌਜਾ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਇਸੇ ਤਰ੍ਹਾਂ ਹੋਰ ਅੱਗੇ ਵਧਦੇ ਰਹਿਣਗੇ।
82 ਸਾਲਾ ਨੌਜਵਾਨ ਨੇ ਇੰਗਲੈਂਡ ‘ਚ ਪਾਈਆਂ ਧੁੰਮਾਂ!
