#AMERICA

28 ਸਤੰਬਰ ਨੂੰ ਹੋਣ ਵਾਲੇ ਕਬੱਡੀ ਕੱਪ ਲਈ ਤਿਆਰੀਆਂ ਮੁਕੰਮਲ

ਸਟਾਕਟਨ, 24 ਸਤੰਬਰ (ਪੰਜਾਬ ਮੇਲ)-ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਅੰਤਰਰਾਸ਼ਟਰੀ ਕਬੱਡੀ ਕੱਪ 28 ਸਤੰਬਰ, ਦਿਨ ਐਤਵਾਰ ਨੂੰ, ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ, ਸੈਕਰਾਮੈਂਟੋ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅਮਰੀਕਨ ਕਬੱਡੀ ਫੈਡਰੇਸ਼ਨ ਯੂ.ਐੱਸ.ਏ. ਦੇ ਬੈਨਰ ਹੇਠ ਹੋਣ ਵਾਲੇ ਕਬੱਡੀ ਦੇ ਇਸ ਮਹਾਂਕੁੰਭ ‘ਚ ਚੋਟੀ ਦੇ ਅੰਤਰਰਾਸ਼ਟਰੀ ਖਿਡਾਰੀ ਹਿੱਸਾ ਲੈਣ ਲਈ ਪਹੁੰਚ ਰਹੇ ਹਨ।
ਇਸ ਕਬੱਡੀ ਕੱਪ ਲਈ ਸੁਰੱਖਿਆ ਦੇ ਖਾਸ ਇੰਤਜ਼ਾਮ ਹੋਣਗੇ। ਔਰਤਾਂ ਦੇ ਬੈਠਣ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਪ੍ਰਬੰਧਕਾਂ ਵੱਲੋਂ ਸਮੂਹ ਭਾਈਚਾਰੇ ਨੂੰ ਬੇਨਤੀ ਕੀਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੋ ਰਹੇ ਇਸ ਕਬੱਡੀ ਕੱਪ ਦੌਰਾਨ ਕੋਈ ਵੀ ਨਸ਼ਾ ਜਾਂ ਹਥਿਆਰ ਲੈ ਕੇ ਆਉਣਾ ਸਖਤ ਮਨ੍ਹਾ ਹੋਵੇਗਾ। ਇਸ ਮੌਕੇ ਹੁੰਮਹੁਮਾ ਕੇ ਪਹੁੰਚੋ ਅਤੇ ਕਬੱਡੀ ਕੱਪ ਦਾ ਆਨੰਦ ਮਾਣੋ।
ਹੋਰ ਜਾਣਕਾਰੀ ਲਈ ਗੁਰਮੀਤ ਸਿੰਘ ਵੜੈਚ ਨੂੰ ਫੋਨ ਨੰਬਰ 916-240-0369, ਪਰਗਟ ਸੰਧੂ : 209-810-5667, ਰਣਧੀਰ ਧੀਰਾ ਨਿੱਜਰ : 916-416-9527 ਜਾਂ ਹੈਪੀ ਬਰਿਆਣਾ ਨੂੰ 916-240-4110 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।