ਕਾਠਮੰਡੂ, 12 ਸਤੰਬਰ (ਪੰਜਾਬ ਮੇਲ)- ਨੇਪਾਲ ਦੀ ਸਾਬਕਾ ਮੁੱਖ ਜੱਜ ਸੁਸ਼ੀਲਾ ਕਾਰਕੀ ਦੇਸ਼ ਵਿਚ ਅੰਤਰਿਮ ਸਰਕਾਰ ਦੀ ਅਗਵਾਈ ਕਰੇਗੀ। ਨੇਪਾਲ ਦੇ ਰਾਸ਼ਟਰਪਤੀ ਦਫ਼ਤਰ ਨੇ ਅੱਜ ਇਹ ਐਲਾਨ ਕੀਤਾ। ਇਸ ਦੇ ਨਾਲ ਨੇਪਾਲ ਵਿਚ ਰਾਜਨੀਤਿਕ ਅਸਥਿਰਤਾ ਖਤਮ ਹੋ ਸਕਦੀ ਹੈ ਕਿਉਂਕਿ ਕੇਪੀ ਸ਼ਰਮਾ ਓਲੀ ਨੂੰ ਮੰਗਲਵਾਰ ਨੂੰ ਨੌਜਵਾਨਾਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਕਾਰਨ ਅਚਾਨਕ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।
ਨੇਪਾਲ ਦੀ ਸਾਬਕਾ ਚੀਫ ਜਸਟਿਸ ਸੁਸ਼ੀਲਾ ਕਾਰਕੀ (73) ਜੋ ਨੇਪਾਲ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਵੀ ਸਨ, ਮੁਲਕ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਣ ਲਈ ਤਿਆਰ ਹਨ।
ਰਾਸ਼ਟਰਪਤੀ ਰਾਮਚੰਦਰ ਪੌਡੇਲ, ਨੇਪਾਲ ਦੇ ਉੱਚ ਫੌਜੀ ਅਧਿਕਾਰੀਆਂ ਅਤੇ ‘Zen Z’ ਦੇ ਨੁਮਾਇੰਦਿਆਂ ਵਿਚਾਲੇ ਹੋਈ ਮੀਟਿੰਗ ਮਗਰੋਂ ਸੁਸ਼ੀਲਾ ਕਾਰਕੀ ਨੂੰ ਅੰਤਰਿਮ ਸਰਕਾਰ ਦੀ ਅਗਵਾਈ ਕਰਨ ਲਈ ਚੁਣਿਆ ਗਿਆ।
ਰਾਸ਼ਟਰਪਤੀ ਦੀ ਪ੍ਰੈੱਸ ਸਲਾਹਕਾਰ ਕਿਰਨ ਪੋਖਰੇਲ ਨੇ ਕਿਹਾ ਕਿ ਅੰਤਰਿਮ ਪ੍ਰਧਾਨ ਮੰਤਰੀ ਦਾ ਸਹੁੰ ਚੁੱਕ ਸਮਾਗਮ ਰਾਤ 9 ਵਜੇ ਹੋਵੇਗਾ।
ਲੰਘੇ ਐਤਵਾਰ ਤੋਂ ਚੱਲ ਰਹੇ ਵਿਆਪਕ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕਾਰਕੀ ਦੇ ਸਾਹਮਣੇ ਨੇਪਾਲ ਵਿੱਚ ਕਾਨੂੰਨ ਵਿਵਸਥਾ ਨੂੰ ਬਹਾਲ ਕਰਨ ਦੀ ਚੁਣੌਤੀ ਹੈ।
ਨੇਪਾਲ ‘ਚ ਸਾਬਕਾ ਚੀਫ ਜਸਟਿਸ ਸੁਸ਼ੀਲਾ ਕਾਰਕੀ ਅੰਤਰਿਮ ਸਰਕਾਰ ਦੀ ਕਰੇਗੀ ਅਗਵਾਈ
