ਵਾਸ਼ਿੰਗਟਨ, 12 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਐਲਾਨ ਕੀਤਾ ਕਿ ਚਾਰਲੀ ਕਿਰਕ ਕਤਲ ਮਾਮਲੇ ਦੇ ਮਸ਼ਕੂਕ ਨੂੰ ਫੜ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ, ਜਿਸ ਨੇ ਅਮਰੀਕਾ ‘ਚ ਰਾਜਨੀਤਕ ਹਿੰਸਾ ਬਾਰੇ ਨਵੇਂ ਖ਼ਤਰੇ ਪੈਦਾ ਕੀਤੇ ਹਨ, ਦੀ ਜਾਂਚ ਵਿਚ ਇੱਕ ਅਹਿਮ ਸਫਲਤਾ ਹੈ।
ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਚਾਰਲੀ ਕਿਰਕ ਕਤਲ ਕੇਸ ਦੇ ਮਸ਼ਕੂਕ ਨੂੰ ਫੜ ਲਿਆ ਗਿਆ ਹੈ। ਟਰੰਪ ਨੇ ਸ਼ੁੱਕਰਵਾਰ ਸਵੇਰੇ ਫੌਕਸ ਨਿਊਜ਼ ਚੈਨਲ ‘ਤੇ ਪ੍ਰਸਾਰਿਤ ਇੱਕ ਇੰਟਰਵਿਊ ‘ਚ ਐਲਾਨ ਕੀਤਾ, ”ਪੂਰੇ ਵਿਸ਼ਵਾਸ ਨਾਲ ਕਹਿ ਰਿਹਾ ਹਾਂ, ਅਸੀਂ ਉਸ ਨੂੰ ਫੜ ਲਿਆ ਹੈ।” ਟਰੰਪ ਨੇ ਕਿਹਾ ਕਿ ਇੱਕ ਮੰਤਰੀ, ਜੋ ਲਾਅ ਇਨਫੋਰਸਮੈਂਟ ਜੁੜਿਆ ਹੋਇਆ ਹੈ, ਨੇ ਮਸ਼ਕੂਕ ਵਿਅਕਤੀ ਨੂੰ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਆਖਿਆ, ”ਉਨ੍ਹਾਂ ਦੇ ਬੇਹੱਦ ਕਰੀਬੀ ਵਿਅਕਤੀ ਨੇ ਕਿਹਾ ”ਇਹ ਉਹੀ ਹੈ।”
ਕਾਨੂੰਨੀ ਏਜੰਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਿਰਕ ਦੀ ਹੱਤਿਆ ਦੇ ਸਬੰਧ ਵਿਚ ਹਿਰਾਸਤ ਵਿੱਚ ਲਿਆ ਗਿਆ ਸ਼ੱਕੀ ਉਟਾਹ ਦਾ ਰਹਿਣ ਵਾਲਾ 22 ਵਰ੍ਹਿਆਂ ਦਾ ਨੌਜਵਾਨ ਹੈ। ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਮਸ਼ਕੂਕ ਦੀ ਪਛਾਣ ਟਾਈਲਰ ਰੌਬਿਨਸਨ ਵਜੋਂ ਕੀਤੀ ਹੈ।
ਹਾਲਾਂਕਿ ਐੱਫ.ਬੀ.ਆਈ. ਅਤੇ ਨਿਆਂ ਵਿਭਾਗ ਇਸ ਸਬੰਧੀ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ।
ਦੱਸਣਯੋਗ ਹੈ ਕਿ ਕਿਰਕ ਦੀ ਬੁੱਧਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਬਾਰੇ ਪੁਲਿਸ ਨੇ ਕਿਹਾ ਸੀ ਕਿ ਇਹ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਹੈ। ਕਿਰਕ ਗੈਰ-ਲਾਭਕਾਰੀ ਰਾਜਨੀਤਕ ਸੰਗਠਨ ਟਰਨਿੰਗ ਪੁਆਇੰਟ ਯੂ.ਐੱਸ.ਏ. ਦਾ ਸਹਿ-ਸੰਸਥਾਪਕ ਅਤੇ ਟਰੰਪ ਦਾ ਕਰੀਬੀ ਸਹਿਯੋਗੀ ਸੀ।
ਚਾਰਲੀ ਕਿਰਕ ਕਤਲ ਮਾਮਲੇ ਦੇ ਮਸ਼ਕੂਕ ਨੂੰ ਫੜ ਲਿਆ ਗਿਆ : ਟਰੰਪ
