#OTHERS

ਕਾਂਗੋ ‘ਚ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 86 ਵਿਅਕਤੀਆਂ ਦੀ ਮੌਤ

ਕਿੰਸ਼ਾਸ਼ਾ, 12 ਸਤੰਬਰ (ਪੰਜਾਬ ਮੇਲ)- ਕਾਂਗੋ ਦੇ ਉੱਤਰ ਪੱਛਮੀ ਇਕੂਏਟਰ ਸੂਬੇ ਵਿਚ ਮੋਟਰ ਵਾਲੀ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 86 ਵਿਅਕਤੀਆਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਦੀਆਂ ਖ਼ਬਰਾਂ ‘ਚ ਅੱਜ ਇਹ ਜਾਣਕਾਰੀ ਦਿੱਤੀ ਗਈ
ਸਰਕਾਰੀ ਖ਼ਬਰ ਏਜੰਸੀ ਮੁਤਾਬਕ ਇਹ ਘਟਨਾ ਬੁੱਧਵਾਰ ਨੂੰ ਬਾਸਨਕੁਸੁ ਖੇਤਰ ‘ਚ ਵਾਪਰੀ। ਖ਼ਬਰ ਵਿਚ ਕਿਹਾ ਗਿਆ ਕਿ  ਮਰਨ ਵਾਲਿਆਂ ‘ਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਹਨ।
ਹਾਦਸੇ ਦਾ ਕਾਰਨਾਂ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਸਰਕਾਰੀ ਮੀਡੀਆ ਨੇ ਹਾਦਸੇ ਦਾ ਕਾਰਨ ”ਗਲਤ ਲੋਡਿੰਗ ਅਤੇ ਨਾਈਟ ਨੈਵੀਗੇਸ਼ਨ”” ਦੱਸਿਆ ਹੈ।