ਮੱਖੂ, 10 ਸਤੰਬਰ (ਪੰਜਾਬ ਮੇਲ)- ਵਿਸ਼ਵ ਪ੍ਰਸਿੱਧ ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਲੋੜਵੰਦਾਂ ਲਈ ਹਮੇਸ਼ਾ ਸਹਾਰਾ ਬਣਦੇ ਆ ਰਹੇ ਹਨ। ਇਸੇ ਤਹਿਤ ਉਨ੍ਹਾਂ ਦੀ ਟੀਮ ਵਲੋਂ ਬਲਾਕ ਮੱਖੂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਮਹਿਮੂਦ ਵਾਲਾ ਬੰਨ੍ਹ, ਰੁਕਨੇ ਵਾਲਾ, ਪਿੰਡ ਟਿੱਬੀ ਰੰਗਾ ਬੰਨ੍ਹ ਆਦਿ ਵਿਖੇ 150 ਕੁਇੰਟਲ ਪਸ਼ੂਆਂ ਦਾ ਚਾਰਾ (ਮੱਕੀ ਦਾ ਆਚਾਰ) ਤੇ 60 ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵਲੋਂ ਵੀ ਸਰਬੱਤ ਦਾ ਭਲਾ ਟੀਮ ਨਾਲ ਰਲ ਕੇ ਆਪਣੇ ਹੱਥੀਂ ਰਾਸ਼ਨ ਤੇ ਪਸ਼ੂਆਂ ਦਾ ਚਾਰਾ ਵੰਡਿਆ। ਹੜ੍ਹ ਪੀੜਤਾਂ ਵਲੋਂ ਡਾ. ਓਬਰਾਏ ਦਾ ਔਖੀ ਘੜੀ ‘ਚ ਉਨ੍ਹਾਂ ਨੂੰ ਨਿਰੰਤਰ ਰਾਹਤ ਸਮੱਗਰੀ ਭੇਜਣ ਲਈ ਧੰਨਵਾਦ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਸਲਾਹਕਾਰ ਤੇ ਇੰਚਾਰਜ ਜ਼ੀਰਾ, ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਤੇ ਇੰਚਾਰਜ ਇਸਤਰੀ ਵਿੰਗ ਜ਼ੀਰਾ ਬਲਵਿੰਦਰ ਕੌਰ ਹਾਜ਼ਰ ਸਨ।
ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਹੜ੍ਹ ਪੀੜਤਾਂ ਦੀ ਮਦਦ ਜਾਰੀ
