ਸੈਕਰਾਮੈਂਟੋ, 6 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉੱਤਰੀ ਹਾਲੀਵੁੱਡ ਵਿਚ 70 ਸਾਲਾ ਸਿੱਖ ਹਰਪਾਲ ਸਿੰਘ ਉੱਪਰ ਹਮਲਾ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਰਿਚਰਡ ਵਿਟਾਗਲੀਆਨੋ ਨੂੰ ਮੁੱਢਲੀ ਸੁਣਵਾਈ ਦੌਰਾਨ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਜੱਜ ਨੇ ਉਸ ਵਿਰੁੱਧ ਹੱਤਿਆ ਦੀ ਕੋਸ਼ਿਸ਼ ਸਮੇਤ ਗੰਭੀਰ ਦੋਸ਼ਾਂ ਦੀ ਪੁਸ਼ਟੀ ਕੀਤੀ। ਪਿਛਲੇ ਮਹੀਨੇ ਹਰਪਾਲ ਸਿੰਘ ਉਪਰ ਗੋਲਫ ਸਟਿੱਕ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ। ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਅਜੇ ਦੋਸ਼ੀ ਵਿਰੁੱਧ ਨਫਰਤੀ ਅਪਰਾਧ ਦੇ ਦੋਸ਼ ਨਹੀ ਲਾਏ ਹਨ ਪਰੰਤੂ ਕਿਹਾ ਹੈ ਕਿ ਹੋਰ ਸਬੂਤ ਮਿਲਣ ‘ਤੇ ਉਹ ਇਹ ਦੋਸ਼ ਲਾਉਣ ਦੀ ਸਥਿਤੀ ਵਿਚ ਹੋਵੇਗਾ। ਹਰਪਾਲ ਸਿੰਘ ਹਸਪਤਾਲ ਵਿਚ ਦਾਖਲ ਹੈ ਤੇ ਅਜੇ ਉਹ ਆਪਣੇ ਬਿਆਨ ਦਰਜ ਕਰਵਾਉਣ ਦੀ ਹਾਲਤ ਵਿਚ ਨਹੀਂ ਹੈ।
ਬਜ਼ੁਰਗ ਸਿੱਖ ‘ਤੇ ਹਮਲਾ ਕਰਨ ਦੇ ਮਾਮਲੇ ਵਿਚ ਦੋਸ਼ੀ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ
