ਵਾਸ਼ਿੰਗਟਨ, 30 ਅਗਸਤ (ਪੰਜਾਬ ਮੇਲ)-ਟਰੰਪ ਦੇ ਟੈਰਿਫ਼ ਐਲਾਨ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਕਿਹਾ ਹੈ ਕਿ ਭਾਰਤ ਰੂਸ ਤੇ ਚੀਨ ਵਰਗੇ ‘ਤਾਨਾਸ਼ਾਹਾਂ’ ਨਾਲ ਖੜ੍ਹਾ ਹੈ ਅਤੇ ਰੂਸ ਤੋਂ ਤੇਲ ਖਰੀਦ ਕੇ ਉਨ੍ਹਾਂ ਦੀ ‘ਵਾਰ ਮਸ਼ੀਨ’ ਨੂੰ ਫੰਡ ਦੇ ਰਿਹਾ ਹੈ।
ਨਵਾਰੋ ਨੇ ਰੂਸ ਤੇ ਚੀਨ ਨਾਲ ਭਾਰਤ ਦੀ ਵਧਦੀ ਨੇੜਤਾ ‘ਤੇ ਵਾਦ-ਵਿਵਾਦ ਵਾਲਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ‘ਤਾਨਾਸ਼ਾਹਾਂ’ ਨਾਲ ਖੜ੍ਹਾ ਹੈ। ਇਸ ਕਾਰਨ ਅਮਰੀਕਾ ਨੂੰ ਆਰਥਿਕ ਅਤੇ ਰਣਨੀਤਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ, ਤੁਸੀਂ ਤਾਨਾਸ਼ਾਹਾਂ ਨੂੰ ਮਿਲ ਰਹੇ ਹੋ, ਚੀਨ ਨੇ ਤੁਹਾਡੇ ਅਕਸਾਈ ਚਿੰਨ ਤੇ ਪੂਰੇ ਖੇਤਰ ‘ਤੇ ਕਬਜ਼ਾ ਕੀਤਾ ਹੋਇਆ ਹੈ, ਉਹ ਤੁਹਾਡਾ ਦੋਸਤ ਨਹੀਂ। ਅਤੇ ਰੂਸ, ਕਮ ਆਨ…।
ਜ਼ਿਕਰਯੋਗ ਹੈ ਕਿ ਅਕਸਾਈ ਚਿੰਨ ਨੂੰ ਭਾਰਤ ਦਾ ਹਿੱਸਾ ਮੰਨਿਆ ਜਾਂਦਾ ਹੈ ਪਰ ਇਸ ‘ਤੇ ਚੀਨ ਦਾ ਕਬਜ਼ਾ ਹੈ, ਜਿਸ ਕਾਰਨ ਭਾਰਤ ਤੇ ਚੀਨ ਵਿਚਾਲੇ ਕਈ ਵਾਰ ਤਣਾਅ ਵੀ ਪੈਦਾ ਹੋ ਚੁੱਕਾ ਹੈ।
ਟਰੰਪ ਦੇ ਵਪਾਰਕ ਸਲਾਹਕਾਰ ਦਾ ਵਿਵਾਦਤ ਬਿਆਨ; ‘ਭਾਰਤ ਰੂਸ ਤੇ ਚੀਨ ਵਰਗੇ ‘ਤਾਨਾਸ਼ਾਹਾਂ’ ਨਾਲ ਖੜ੍ਹਾ ਹੈ’
