#INDIA

ਭਾਰਤ ਦੇ ਅਮੀਰਾਂ ਦੀ ਸੂਚੀ ‘ਚ ਮੁਕੇਸ਼ ਅੰਬਾਨੀ ਪਰਿਵਾਰ ਪਹਿਲੇ ਸਥਾਨ ‘ਤੇ

ਮੁੰਬਈ, 14 ਅਗਸਤ (ਪੰਜਾਬ ਮੇਲ)- ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲਾ ਅੰਬਾਨੀ ਪਰਿਵਾਰ 28 ਲੱਖ ਕਰੋੜ ਰੁਪਏ ਦੀ ਕੁੱਲ ਸੰਪਤੀ ਨਾਲ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਪਰਿਵਾਰਾਂ ਵਿਚੋਂ ਪਹਿਲੇ ਸਥਾਨ ‘ਤੇ ਹੈ, ਜਦਕਿ ਅਡਾਨੀ ਪਰਿਵਾਰ 14.01 ਲੱਖ ਕਰੋੜ ਰੁਪਏ ਦੀ ਕੁੱਲ ਸੰਪਤੀ ਨਾਲ ਦੂਜੇ ਸਥਾਨ ‘ਤੇ ਹੈ। ਸੋਧ ਤੇ ਰੈਂਕਿੰਗ ਫਰਮ ਹੁਰੂਨ ਨੇ ਬਰਕਲੇਜ਼ ਨਾਲ ਮਿਲ ਕੇ ਕਾਰੋਬਾਰੀ ਘਰਾਣਿਆਂ ਦੀ ਸੰਪਤੀ ਵਿਚ ਪਿਛਲੇ ਇੱਕ ਸਾਲ ਵਿਚ ਆਈ ਤਬਦੀਲੀ ਦੇ ਆਧਾਰ ‘ਤੇ ਇਹ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਅਨੁਸਾਰ ਦੇਸ਼ ਦੇ 300 ਸਭ ਤੋਂ ਵੱਧ ਅਮੀਰ ਪਰਿਵਾਰਾਂ ਦੀ ਕੁੱਲ ਸੰਪਤੀ 140 ਲੱਖ ਕਰੋੜ ਰੁਪਏ (1.6 ਲੱਖ ਕਰੋੜ ਡਾਲਰ) ਤੋਂ ਵੱਧ ਹੈ, ਜੋ ਦੇਸ਼ ਦੇ ਜੀ.ਡੀ.ਪੀ. ਦਾ 40 ਫੀਸਦੀ ਹੈ। ਇਕੱਲੇ ਅੰਬਾਨੀ ਪਰਿਵਾਰ ਦੀ ਸੰਪਤੀ ਹੀ ਦੇਸ਼ ਦੀ ਜੀ.ਡੀ.ਪੀ. ਦੇ 12 ਫੀਸਦੀ ਦੇ ਬਰਾਬਰ ਹੈ।