ਨਿਊਯਾਰਕ, 13 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਸ਼ਿਕਾਗੋ ਵਿਚ ਇੱਕ ਸੜਕ ਹਾਦਸੇ ਵਿਚ ਭਾਰਤੀ ਮੂਲ ਦੀ ਹੈਦਰਾਬਾਦ ਦੇ ਨਾਲ ਪਿਛੋਕੜ ਰੱਖਣ ਵਾਲੀ ਵਿਦਿਆਰਥਣ ਦੀ ਮੌਤ ਹੋ ਗਈ, ਜਿਸ ਦੀ ਪਛਾਣ ਸ਼੍ਰੀਜਾ ਵਰਮਾ ਵਜੋਂ ਹੋਈ ਹੈ। ਜੋ ਪੈਦਲ ਜਾ ਰਹੀ ਸੀ, ਜਦੋਂ ਉਸ ਨੂੰ ਸ਼ਿਕਾਗੋ ਵਿਚ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਉਹ ਹੈਦਰਾਬਾਦ ਦੇ ਮੈਸੰਮਾ ਖੇਤਰ ਦੇ ਬਾਲਾਜੀ ਨਗਰ ਦੀ ਰਹਿਣ ਵਾਲੀ ਸੀ। ਸ਼੍ਰੀਜਾ ਵਰਮਾ (23) ਕੁਝ ਸਮਾਂ ਪਹਿਲਾਂ ਉੱਚ ਸਿੱਖਿਆ ਲਈ ਅਮਰੀਕਾ ਚਲੀ ਗਈ ਸੀ ਅਤੇ ਸ਼ਿਕਾਗੋ ਵਿਚ ਰਹਿ ਰਹੀ ਸੀ। ਮ੍ਰਿਤਕ ਆਪਣੇ ਅਪਾਰਟਮੈਂਟ ਤੋਂ ਪੈਦਲ ਰੈਸਟੋਰੈਂਟ ਵਿਚ ਖਾਣਾ ਖਾਣ ਲਈ ਨਿਕਲੀ ਸੀ। ਉਸ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸ਼੍ਰੀਜਾ ਦੇ ਪਰਿਵਾਰ ਨੇ ਅਮਰੀਕਾ ਵਿਚ ਸਥਾਪਤ ਤੇਲਗੂ ਐਸੋਸੀਏਸ਼ਨਾਂ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਵਿਚ ਤੇਜ਼ੀ ਨਾਲ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ।
ਸ਼ਿਕਾਗੋ ‘ਚ ਸੜਕ ਹਾਦਸੇ ਵਿਚ ਹੈਦਰਾਬਾਦ ਦੀ ਇਕ ਵਿਦਿਆਰਥਣ ਦੀ ਮੌਤ
