ਮੁਹਾਲੀ, 12 ਮਈ (ਪੰਜਾਬ ਮੇਲ)- ਖਰੜ ਨੇੜੇ ਰੁੜਕੀ ‘ਚ ਅੱਜ ਗੋਲੀਬਾਰੀ ‘ਚ ਨੌਜਵਾਨ ਪਰਦੀਪ ਦੀ ਮੌਤ ਹੋ ਗਈ ਅਤੇ ਦੂਜਾ ਗਿੱਤਾ ਜ਼ਖਮੀ ਹੋ ਗਿਆ। ਗਿੱਤਾ ਅਦਾਲਤ ਵਿਚ ਪੇਸ਼ੀ ਲਈ ਜਾ ਰਿਹਾ ਸੀ ਅਤੇ ਪਰਦੀਪ ਉਸ ਦੇ ਨਾਲ ਸੀ। ਪੁਲਿਸ ਇਸ ਨੂੰ ਗੈਂਗਵਾਰ ਮੰਨ ਕੇ ਚੱਲ ਰਹੀ ਹੈ। ਗਿੱਤਾ ਗੁਰਲਾਲ ਬਰਾੜ ਕਤਲ ਕਾਂਡ ਦਾ ਮੁਲਜ਼ਮ ਹੈ ਅਤੇ ਉਸ ਨੇ ਕਥਿਤ ਤੌਰ ‘ਤੇ ਹਮਲਾਵਰਾਂ ਨੂੰ ਬਾਈਕ ਮੁਹੱਈਆ ਕਰਵਾਈ ਸੀ। ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਲਾਰੈਂਸ ਬਿਸ਼ਨੋਈ ਦੇ ਸਹਿਯੋਗੀ ਗੁਰਲਾਲ ਬਰਾੜ ਨੂੰ ਦਵਿੰਦਰ ਬੰਬੀਹਾ ਗੈਂਗ ਦੇ ਕਥਿਤ ਮੈਂਬਰਾਂ ਨੇ 10 ਅਕਤੂਬਰ ਨੂੰ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਸਿਟੀ ਐਂਪੋਰੀਅਮ ਮਾਲ ਦੇ ਮੇਨ ਗੇਟ ਸਾਹਮਣੇ ਕਤਲ ਕਰ ਦਿੱਤਾ ਸੀ।