ਨਿਊਯਾਰਕ, 16 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਮੀਡੀਆ ਫੈਡਰੇਸ਼ਨ ਆਫ਼ ਇੰਡੀਆ ਤੇ ਪਬਲਿਕ ਰਿਲੇਸ਼ਨਜ ਕੌਂਸਲ ਆਫ਼ ਇੰਡੀਆ ਵੱਲੋਂ ਚੰਡੀਗੜ੍ਹ ਵਿਖੇ ਕਰਵਾਈ ਗਈ 6ਵੀਂ ਐਂਟਰਪ੍ਰਨਿਊਰ ਐਂਡ ਅਚੀਵਰ ਐਵਾਰਡਜ਼-2025 ਜਿਸ ਵਿਚ ਵੱਖ-ਵੱਖ ਖੇਤਰਾਂ ਤੋਂਂ 31 ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਹੀ ਅਮਰੀਕਾ ਦੇ ਓਰੇਗਨ ਸੂਬੇ ਦੇ ਸ਼ਹਿਰ ਸੈਲਮ ‘ਚ ਵੱਸਦੇ ਅਮਰੀਕੀ-ਭਾਰਤੀ ਸਮਾਜ ਸੇਵੀ ਅਤੇ ਉੱਘੇ ਕਾਰੋਬਾਰੀ ਬਹਾਦਰ ਸਿੰਘ ਸੰਸਥਾਪਕ ਵਨ-ਵੀਟ ਹੌਸਪੀਟਲ ਭੀਰਾ ਖੇੜੀ, ਯੂ.ਪੀ. ਨੂੰ ਅਚੀਵਰ ਐਵਾਰਡਜ਼ (ਦਾਨ ਪੁੰਨ) ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਮੁੱਖ ਮਹਿਮਾਨ ਵਜੋਂ ਸਮਾਗਮ ਵਿਚ ਸ਼ਾਮਲ ਹੋਏ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਵਿਸ਼ੇਸ਼ ਮਹਿਮਾਨ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਭੇਂਟ ਕੀਤੇ ਗਿਆ। ਦੱਸਣਯੋਗ ਹੈ ਕਿ ਪੰਜਾਬ ਦੇ ਫਗਵਾੜਾ ਦੇ ਜੰਮਪਲ ਬਹਾਦਰ ਸਿੰਘ ਆਪਣੇ ਪਰਿਵਾਰ ਦੇ ਨਾਲ ਛੋਟੀ ਉਮਰ ‘ਚ ਯੂ.ਪੀ. ਰਾਜ ਦੇ ਭੀਰਾ ਖੇੜੀ ਵਿਚ ਜਾ ਵੱਸਿਆ ਸੀ।
ਪਿਛਲੇ ਤਿੰਨ ਦਹਾਕਿਆਂ ਤੋ ਪਰਿਵਾਰ ਨਾਲ ਅਮਰੀਕਾ ‘ਚ ਵਸੇ ਸਮਾਜ ਸੇਵੀ ਤੇ ਸਫਲ ਕਾਰੋਬਾਰੀ ਵਜੋਂ ਜਾਣੇ ਜਾਂਦੇ ਬਹਾਦਰ ਸਿੰਘ ਸਮਾਜ ਪ੍ਰਤੀ ਸੇਵਾਵਾਂ ਪ੍ਰਤੀ ਜਾਣੇ ਜਾਂਦੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਵੀ ਉਨ੍ਹਾਂ ਦੀਆਂ ਸੇਵਾਵਾਂ ਦੇ ਬਦਲੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ।
ਅਮਰੀਕੀ-ਭਾਰਤੀ ਸਮਾਜ ਸੇਵੀ ਬਹਾਦਰ ਸਿੰਘ ਸੈਲਮ (ਦਾਨ ਪੁੰਨ) ਅਚੀਵਰ ਐਵਾਰਡਜ-2025 ਨਾਲ ਸਨਮਾਨਿਤ
