ਵਾਸ਼ਿੰਗਟਨ, 12 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀ ਮੂਲ ਦੇ ਜੈ ਚੌਧਰੀ 2025 ਵਿਚ ਅਮਰੀਕਾ ਦੇ ਸਭ ਤੋਂ ਅਮੀਰ ਭਾਰਤੀ ਪ੍ਰਵਾਸੀ ਬਣ ਗਏ ਹਨ। ਜੈ ਚੌਧਰੀ ਜ਼ੈਡਸਕੇਲਰ ਦੇ ਸੀ.ਈ.ਓ. ਅਤੇ ਸੰਸਥਾਪਕ ਹਨ। ਫੋਰਬਸ ਨੇ 2025 ਦੇ ਸਭ ਤੋਂ ਅਮੀਰ ਪ੍ਰਵਾਸੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਜੈ ਚੌਧਰੀ ਚੋਟੀ ਦੇ 10 ਵਿਚ ਇਕਲੌਤੇ ਭਾਰਤੀ ਪ੍ਰਵਾਸੀ ਹਨ। ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿਚ ਜਨਮੇ, ਜੈ ਚੌਧਰੀ 1980 ਵਿਚ ਉੱਚ ਸਿੱਖਿਆ ਲਈ ਅਮਰੀਕਾ ਆਏ ਸਨ। ਜੈ ਚੌਧਰੀ ਸਾਈਬਰ ਸੁਰੱਖਿਆ ਫਰਮ ਜ਼ੈਡਸਕੇਲਰ ਦੇ ਸੀ.ਈ.ਓ ਅਤੇ ਸੰਸਥਾਪਕ ਵੀ ਹਨ।
ਇਸ ਫੋਰਬਸ ਸੂਚੀ ਵਿਚ ਦੁਨੀਆਂ ਭਰ ਤੋਂ ਅਮਰੀਕਾ ਆਏ 125 ਅਰਬਪਤੀ ਪ੍ਰਵਾਸੀ ਸ਼ਾਮਲ ਹਨ, ਜਿਨ੍ਹਾਂ ਵਿਚ ਜੈ ਚੌਧਰੀ 17.9 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਅੱਠਵੇਂ ਨੰਬਰ ‘ਤੇ ਹਨ, ਜੋ ਸੁੰਦਰ ਪਿਚਾਈ ਤੋਂ ਬਹੁਤ ਅੱਗੇ ਹਨ। ਮਾਈਕ੍ਰੋਸਾਫਟ ਦੇ ਸੀ.ਈ.ਓ. ਪਿਚਾਈ ਸੂਚੀ ਵਿਚ 119ਵੇਂ ਨੰਬਰ ‘ਤੇ ਹਨ, ਜਦੋਂਕਿ ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ 120ਵੇਂ ਨੰਬਰ ‘ਤੇ ਹਨ। ਇਸ ਸੂਚੀ ਵਿਚ ਕੁੱਲ 12 ਭਾਰਤੀ ਪ੍ਰਵਾਸੀ ਸ਼ਾਮਲ ਹਨ, ਜਦੋਂਕਿ ਟੇਸਲਾ ਦੇ ਐਲੋਨ ਮਸਕ ਇਸ ਸੂਚੀ ਵਿਚ ਸਿਖਰ ‘ਤੇ ਹਨ। ਫੋਰਬਸ ਦੀ ਸੂਚੀ ਵਿਚ ਭਾਰਤ ਦੇ ਸਭ ਤੋਂ ਵੱਧ 12 ਅਰਬਪਤੀ ਹਨ ਅਤੇ ਭਾਰਤੀ ਪ੍ਰਵਾਸੀਆਂ ਦੇ ਜਨਮ ਸਥਾਨ ਦੇ ਤੌਰ ‘ਤੇ ਇਜ਼ਰਾਈਲ ਨੂੰ ਪਛਾੜ ਦਿੱਤਾ ਹੈ।
ਭਾਰਤੀ ਮੂਲ ਦੇ ਜੈ ਚੌਧਰੀ 2025 ‘ਚ ਅਮਰੀਕਾ ‘ਚ ਸਭ ਤੋਂ ਅਮੀਰ ਭਾਰਤੀ ਪ੍ਰਵਾਸੀ
