ਸਿਆਟਲ, 9 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- 5 ਜੁਲਾਈ, ਸ਼ਨੀਵਾਰ ਨੂੰ ਬੱਚਿਆਂ ਦਾ ਖੇਡ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੁਰੂ ਕੀਤਾ ਗਿਆ। ਇਹ ਖੇਡ ਕੈਂਪ ਰਵਿੰਦਰ ਰਿਸ਼ੀ ਨੂੰ ਸਮਰਪਿਤ ਹੋਵੇਗਾ, ਜਿਹੜੇ ਕਿ ਜਿਮਨਾਸਟਿਕ ਕੋਚ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਡਿਪਟੀ ਡਾਇਰੈਕਟਰ ਸਪੋਰਟਸ ਰਿਟਾਇਰ ਹੋਏ ਅਤੇ ਪਿਛਲੇ ਸਾਲ ਉਹ ਸਦੀਵੀ ਵਿਛੋੜਾ ਦੇ ਗਏ ਸਨ।
ਸਿਆਟਲ ਦੀਆਂ ਪ੍ਰਮੁੱਖ ਸ਼ਖਸੀਅਤਾਂ ਇਸ ਖੇਡ ਕੈਂਪ ਵਿਚ ਹਾਜ਼ਰ ਹੋਈਆਂ ਅਤੇ ਲੋੜੀਂਦਾ ਯੋਗਦਾਨ ਪਾਇਆ ਗਿਆ।
ਇਸ ਖੇਡ ਕੈਂਪ ‘ਚ ਕੋਈ ਫੀਸ ਨਹੀਂ। ਫਰੀ ਕਿੱਟਾਂ ਅਤੇ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ। ਇਹ ਖੇਡ ਕੈਂਪ 8 ਹਫਤੇ ਚੱਲੇਗਾ ਅਤੇ 24 ਅਗਸਤ ਨੂੰ ਮੁਕਾਬਲੇ ਕਰਵਾ ਕੇ ਇਨਾਮ ਵੰਡ ਸਮਾਰੋਹ ਹੋਵੇਗਾ, ਜਿਸ ਵਿਚ ਦਾਨੀਆਂ ਅਤੇ ਸੇਵਾਦਾਰਾਂ ਦਾ ਮਾਨ-ਸਨਮਾਨ ਕੀਤਾ ਜਾਵੇਗਾ।
ਗੁਰਦੀਪ ਸਿੰਘ ਸਿੱਧੂ ਜੋ ਕਿ ਖੇਡ ਕੈਂਪ ਦੇ ਪ੍ਰਬੰਧਕ ਹਨ, ਨੇ ਦੱਸਿਆ ਕਿ ਲੋਕਾਂ ਅਤੇ ਬੱਚਿਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਲੈ ਕੇ ਸਮੇਂ ਸਿਰ ਉਨ੍ਹਾਂ ਦੇ ਮਾਪੇ ਗਰਾਊਂਡ ਵਿਚ ਆਉਣ। ਪਰਮਜੀਤ ਸਿੰਘ ਖਹਿਰਾ, ਬਲਜੀਤ ਸਿੰਘ ਸੋਹਲ, ਸੈਮ ਵਿਰਕ, ਧਰਮ ਸਿੰਘ ਮੈਰੀਪੁਰ, ਮਹਿੰਦਰ ਸਿੰਘ ਸੋਹਲ, ਡਾ. ਸੁਰਿੰਦਰਪਾਲ ਸਿੰਘ ਤੁੰਗ ਪ੍ਰਧਾਨ ਬਾਬਾ ਬੁੱਢਾ ਜੀ, ਮਨਦੀਪ ਸਿੰਘ ਸੰਘਾ, ਜਿਨ੍ਹਾਂ ਨੇ ਇਸ ਕਾਰਜ ਦੀ ਬਹੁਤ ਸ਼ਲਾਘਾ ਕੀਤੀ ਅਤੇ ਹਰ ਮਦਦ ਦੇਣ ਦੀ ਵਚਨਬੱਧਤਾ ਦੁਹਰਾਈ।
ਸਿਆਟਲ ਖੇਡ ਕੈਂਪ ਪੂਰੇ ਧੂਮ-ਧੜੱਕੇ ਨਾਲ ਸ਼ੁਰੂ
