ਲੁਧਿਆਣਾ ‘ਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਜਿੱਤੇ
-ਕੇਰਲਾ ਦੀ ਨੀਲਾਂਬੁਰ ਸੀਟ ‘ਤੇ ਯੂ.ਡੀ.ਐੱਫ. ਉਮੀਦਵਾਰ ਤੇ ਪੱਛਮੀ ਬੰਗਾਲ ਦੇ ਕਾਲੀਗੰਜ ‘ਚ ਤ੍ਰਿਣਮੂਲ ਕਾਂਗਰਸ ਉਮੀਦਵਾਰ ਅੱਗੇ
ਚੰਡੀਗੜ੍ਹ, 23 ਜੂਨ (ਪੰਜਾਬ ਮੇਲ)- ਚਾਰ ਸੂਬਿਆਂ ਦੀਆਂ ਪੰਜ ਵਿਧਾਨ ਸਭਾ ਸੀਟਾਂ ਲਈ ਹੋਈ ਜ਼ਿਮਨੀ ਚੋਣ ਵਿਚ ਦੋ ਸੀਟਾਂ ਆਮ ਆਦਮੀ ਪਾਰਟੀ ਤੇ ਇਕ ਸੀਟ ਭਾਜਪਾ ਨੇ ਜਿੱਤ ਲਈ ਹੈ ਜਦੋਂਕਿ ਇਕ ਇਕ ਸੀਟ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਅੱਗੇ ਹਨ।
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਜੇਤੂ ਰਹੇ ਹਨ। ਉਨ੍ਹਾਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫਰਕ ਨਾਲ ਹਰਾਇਆ। ਇੱਥੇ ਜ਼ਿਮਨੀ ਲਈ 14 ਉਮੀਦਵਾਰ ਮੈਦਾਨ ਵਿਚ ਸਨ। ਇਸ ਸਾਲ ਜਨਵਰੀ ਵਿਚ ‘ਆਪ’ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਅਤੇ ਇੱਥੇ ਚੋਣ ਜ਼ਰੂਰੀ ਹੋ ਗਈ ਸੀ।
ਗੁਜਰਾਤ ਦੀ ਵਿਸਾਵਦਰ ਸੀਟ ‘ਤੇ ਆਪ ਉਮੀਦਵਾਰ ਇਤਾਲੀਆ ਗੋਪਾਲ ਜੇਤੂ ਰਹੇ ਹਨ। ਇਤਾਲੀਆ ਨੇ ਭਾਜਪਾ ਉਮੀਦਵਾਰ ਕਿਰਿਤ ਪਟੇਲ ਨੂੰ 17554 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਿਸਾਵਦਰ ਸੀਟ ਦਸੰਬਰ 2023 ਵਿੱਚ ਤਤਕਾਲੀ ‘ਆਪ’ ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫ਼ਾ ਦੇਣ ਅਤੇ ਸੱਤਾਧਾਰੀ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ।
ਗੁਜਰਾਤ ਦੀ ਕਾਡੀ ਸੀਟ ‘ਤੇ ਭਾਜਪਾ ਦੇ ਰਾਜੇਂਦਰ ਚਾਵੜਾ ਜੇਤੂ ਰਹੇ। ਉਨ੍ਹਾਂ ਕਾਂਗਰਸ ਦੇ ਰਮੇਸ਼ ਚਾਵੜਾ ਨੂੰ 39452 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਅਨੁਸੂਚਿਤ ਜਾਤੀ (ਐਸਸੀ) ਉਮੀਦਵਾਰ ਲਈ ਰਾਖਵਾਂ ਕਾਡੀ ਹਲਕਾ ਫਰਵਰੀ ਵਿੱਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਸੀ।
ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿਚ ਕਾਲੀਗੰਜ ਵਿਧਾਨ ਸਭਾ ਸੀਟ ਲਈ ਹੋਈ ਜ਼ਿਮਨੀ ਵਿਚ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਅਲੀਫ਼ਾ ਅਹਿਮਦ 13ਵੇਂ ਗੇੜ ਦੀ ਗਿਣਤੀ ਮਗਰੋਂ ਭਾਜਪਾ ਦੇ ਆਸ਼ੀਸ਼ ਘੋਸ਼ ਨਾਲੋਂ 29749 ਵੋਟਾਂ ਨਾਲ ਅੱਗੇ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ 13ਵੇਂ ਗੇੜ ਦੀ ਗਿਣਤੀ ਤੋਂ ਬਾਅਦ, ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਅਲੀਫਾ ਅਹਿਮਦ ਨੂੰ 59329 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ, ਕਾਂਗਰਸ ਉਮੀਦਵਾਰ ਕਾਬਿਲ ਉਦੀਨ ਸ਼ੇਖ, ਜਿਸ ਨੂੰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀ.ਪੀ.ਆਈ.-ਐੱਮ.) ਦਾ ਸਮਰਥਨ ਪ੍ਰਾਪਤ ਹੈ, ਨੂੰ 19516 ਵੋਟਾਂ ਮਿਲੀਆਂ।
ਉੱਤਰੀ ਕੇਰਲਾ ਦੀ ਨੀਲਾਂਬੁਰ ਸੀਟ ‘ਤੇ, ਕਾਂਗਰਸ ਪਾਰਟੀ ਦੀ ਅਗਵਾਈ ਵਾਲਾ ਵਿਰੋਧੀ ਗਠਜੋੜ ਯੂਨਾਈਟਿਡ ਡੈਮੋਕਰੈਟਿਕ ਫਰੰਟ (ਯੂ.ਡੀ.ਐੱਫ.) ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੀ ਅਗਵਾਈ ਵਾਲੇ ਖੱਬੇ ਡੈਮੋਕਰੈਟਿਕ ਫਰੰਟ (ਐੱਲ.ਡੀ.ਐੱਫ.) ਤੋਂ ਅੱਗੇ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, ਗਿਣਤੀ ਦੇ ਆਖਰੀ ਤੇ 19ਵੇਂ ਗੇੜ ਦੇ ਅੰਤ ‘ਤੇ, ਯੂ.ਡੀ.ਐੱਫ. ਉਮੀਦਵਾਰ ਆਰੀਆਦਾਨ ਸ਼ੌਕਤ ਸੱਤਾਧਾਰੀ ਸੀ.ਪੀ.ਆਈ.-ਐੱਮ. ਉਮੀਦਵਾਰ ਐੱਮ. ਸਵਰਾਜ ਤੋਂ 11077 ਵੋਟਾਂ ਨਾਲ ਅੱਗੇ ਹੈ। ਸ਼ੌਕਤ ਮਰਹੂਮ ਸੀਨੀਅਰ ਕਾਂਗਰਸੀ ਨੇਤਾ ਆਰੀਆਦਾਨ ਮੁਹੰਮਦ ਦੇ ਪੁੱਤਰ ਹਨ, ਜਦੋਂਕਿ ਸਵਰਾਜ ਸੀ.ਪੀ.ਆਈ.-ਐੱਮ. ਰਾਜ ਸਕੱਤਰੇਤ ਦੇ ਮੈਂਬਰ ਹਨ। ਆਜ਼ਾਦ ਉਮੀਦਵਾਰ ਅਤੇ ਦੋ ਵਾਰ ਵਿਧਾਇਕ ਰਹੇ ਪੀ.ਵੀ. ਅਨਵਰ ਨੇ ਨੀਲਾਂਬੁਰ ਸੀਟ ‘ਤੇ ਹੋਈ ਜ਼ਿਮਨੀ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਯੂ.ਡੀ.ਐੱਫ. ਅਤੇ ਐੱਲ.ਡੀ.ਐੱਫ. ਦੋਵਾਂ ਨੂੰ ਹੈਰਾਨ ਕਰ ਦਿੱਤਾ।
ਚਾਰ ਸੂਬਿਆਂ ਦੀਆਂ ਪੰਜ ਵਿਧਾਨ ਸਭਾ ਸੀਟਾਂ ਲਈ ਹੋਈ ਜ਼ਿਮਨੀ ਚੋਣ ‘ਚ 2 ਸੀਟਾਂ ਆਮ ਆਦਮੀ ਪਾਰਟੀ ਤੇ 1 ਭਾਜਪਾ ਨੂੰ
