ਸਵਾਰੀ ਤੋਂ ਕਾਰਡ ਰਾਹੀਂ ਕਿਰਾਇਆ ਲੈਣ ਮੌਕੇ ਬਦਲ ਲੈਂਦੇ ਸਨ ਕਾਰਡ
ਵੈਨਕੂਵਰ, 20 ਜੂਨ (ਪੰਜਾਬ ਮੇਲ)- ਟੋਰਾਂਟੋ ਪੁਲਿਸ ਨੇ ਪ੍ਰੋਜੈਕਟ ਫੇਅਰ ਤਹਿਤ ਜਾਂਚ ਕਰਕ ਉਪਰੰਤ ਪੰਜ ਭਾਰਤੀਆਂ ਸਮੇਤ 11 ਵਿਅਕਤੀਆਂ ਨੂੰ ਧੋਖਾਧੜੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਆਪਣੀ ਟੈਕਸੀ ਵਿਚ ਸਫਰ ਕਰ ਰਹੀ ਸਵਾਰੀ ਤੋਂ ਕਿਰਾਇਆ ਲੈਂਦੇ ਸਮੇਂ ਉਸ ਦਾ ਏ.ਟੀ.ਐੱਮ. ਕਾਰਡ ਬਦਲ ਲੈਂਦੇ ਤੇ ਬਾਅਦ ਵਿਚ ਉਸਦੀ ਵਰਤੋਂ ਕਰਦਿਆਂ ਰਾਸ਼ੀ ਉਡਾ ਦਿੰਦੇ ਸਨ।
ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਟੈਕਸੀ ਚਾਲਕਾਂ 300 ਲੋਕਾਂ ਨਾਲ 5 ਲੱਖ ਡਾਲਰ (ਕਰੀਬ 3 ਕਰੋੜ ਰੁਪਏ) ਦੀ ਰਾਸ਼ੀ ਕਢਾਈ ਹੈ। ਇਸ ਦੌਰਾਨ ਕਾਬੂ ਕੀਤੇ ਗਏ ਭਾਰਤੀਆਂ ਦੀ ਪਛਾਣ ਇਕਜੋਤ ਨਾਹਲ (22), ਹਰਜੋਬਨ ਨਾਹਲ (25), ਹਰਪ੍ਰੀਤ ਸਿੰਘ (24) ਗੁਰਨੂਰ ਰੰਧਾਵਾ (20) ਗੌਰਵ ਤਾਕ (23) ਵਜੋਂ ਹੋਈ ਹੈ। ਪੁਲਿਸ ਬੁਲਾਰੇ ਡੇਵਿਡ ਕੌਫੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਸੈਂਕੜੇ ਬੈਂਕ ਕਾਰਡ, ਮਸ਼ੀਨਾਂ ਸਮੇਤ ਕਈ ਹੋਰ ਉਪਕਰਨ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਇੱਕ ਗਰੋਹ ਵਜੋਂ ਕੰਮ ਕਰਦੇ ਸਨ। ਟੈਕਸੀ ਵਿਚ ਬੈਠੀ ਸਵਾਰੀ ਤੋਂ ਪੈਸੇ ਲੈਂਣ ਮੌਕੇ ਉਹ ਤਰੀਕੇ ਨਾਲ ਕਾਰਡ ਲੈ ਕੇ ਉਸ ਤੋਂ ਪਿੰਨ ਪੁੱਛਦੇ ਅਤੇ ਏ.ਟੀ.ਐੱਮ. ਕਾਰਡ ਬਦਲ ਕੇ ਸਵਾਰੀ ਨੂੰ ਹੋਰ ਕਾਰਡ ਦੇ ਦਿੰਦੇ।
ਜਿਸ ਤੋਂ ਬਾਅਦ ਉਹ ਸਵਾਰੀ ਦੇ ਖਾਤੇ ਵਿਚੋਂ ਸਾਰੀ ਰਕਮ ਕਢਵਾ ਲੈਂਦੇ ਸਨ। ਪੁਲਿਸ ਅਨੁਸਾਰ ਉਨ੍ਹਾਂ ਕੋਲ ਇਸੇ ਤਰ੍ਹਾਂ ਦੀ ਧੋਖਾਧੜੀ ਦੀਆਂ 300 ਤੋਂ ਵੱਧ ਸ਼ਿਕਾਇਤਾਂ ਆਈਆਂ ਸਨ। ਉਸ ਨੇ ਦੱਸਿਆ ਕਿ ਮੁਲਜ਼ਮ ਟੈਕਸੀ ਦੀ ਥਾਂ ‘ਤੇ ਆਮ ਕਾਰ ਦੀ ਵਰਤੋ ਕਰਦੇ ਸਨ ਅਤੇ ਟੈਕਸੀ ਵਰਗੇ ਸਟਿੱਕਰ ਲਾ ਕੇ ਸਵਾਰੀਆਂ ਨੂੰ ਭਰਮਾ ਲੈਂਦੇ।
ਕੈਨੇਡਾ ‘ਚ ਟੈਕਸੀ ਸਵਾਰੀਆਂ ਤੋਂ ਤਿੰਨ ਕਰੋੜ ਠੱਗਣ ਵਾਲੇ ਪੰਜ ਭਾਰਤੀਆਂ ਸਣੇ 11 ਕਾਬੂ
