#PUNJAB

ਅਮਰੀਕਾ ਤੋਂ ਨਸ਼ਾ ਤਸਕਰੀ ਦਾ ਕਾਰੋਬਾਰ ਚਲਾ ਰਹੇ ਗਿਰੋਹ ਦਾ ਮੈਂਬਰ ਅਸਲੇ ਸਮੇਤ ਕਾਬੂ

ਹੁਸ਼ਿਆਰਪੁਰ, 18 ਜੂਨ (ਪੰਜਾਬ ਮੇਲ)- ਇੱਥੋਂ ਦੀ ਪੁਲਿਸ ਨੇ ਅਮਰੀਕਾ ਤੋਂ ਨਸ਼ਿਆਂ ਦਾ ਕਾਰੋਬਾਰ ਚਲਾ ਰਹੇ ਸੌਰਵ ਜਿੰਦਲ ਉਰਫ਼ ਸੌਬੀ ਗਰੋਹ ਦੇ ਮੈਂਬਰ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ। ਪੱਤਰਕਾਰਾਂ ਨੂੰ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੀ ਟੀਮ ਵੱਲੋਂ 7 ਮਈ ਨੂੰ ਸਾਹਿਲਪ੍ਰੀਤ ਸਿੰਘ ਵਾਸੀ ਪਿੰਡ ਕਿਲ੍ਹਾ ਬਰੂਨ ਨੂੰ 149 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਉਸ ਖ਼ਿਲਾਫ਼ ਥਾਣਾ ਸਦਰ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸੌਰਵ ਜਿੰਦਲ ਉਰਫ਼ ਸੌਬੀ ਵਾਸੀ ਕੀਰਤੀ ਨਗਰ ਹਾਲ ਵਾਸੀ ਅਮਰੀਕਾ ਵਲੋਂ ਆਪਣੇ ਸਾਥੀਆਂ ਹੇਮੰਤ ਅਤੇ ਨੀਰਜ ਕੁਮਾਰ ਜ਼ਰੀਏ ਹੈਰੋਇਨ ਸਪਲਾਈ ਕੀਤੀ ਜਾਂਦੀ ਸੀ। ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ 14 ਮਈ ਨੂੰ ਹੇਮੰਤ ਵਾਸੀ ਜਲੰਧਰ ਨੂੰ ਦੇਸੀ ਪਿਸਤੌਲ 315 ਬੋਰ ਤੇ ਰੋਂਦ ਸਣੇ ਗ੍ਰਿਫ਼ਤਾਰ ਕਰ ਲਿਆ। ਉਸ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਨੀਰਜ ਕੁਮਾਰ ਵਾਸੀ ਹਰਦੋਖਾਨਪੁਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਸ ਪਾਸੋਂ 32 ਬੋਰ ਦੇ ਦੋ ਪਿਸਤੌਲ ਅਤੇ 9 ਐੱਮ.ਐੱਮ. ਦਾ ਪਿਸਤੌਲ ਬਰਾਮਦ ਹੋਇਆ।