#AMERICA

ਅਮਰੀਕਾ ‘ਚ ਧੋਖਾਧੜੀ ਤੇ ਚੋਰੀ ਦੇ ਦੋਸ਼ ਹੇਠ 2 ਭਾਰਤੀ-ਗੁਜਰਾਤੀ ਗ੍ਰਿਫ਼ਤਾਰ

-ਕੀਤਾ ਜਾ ਸਕਦੈ ਡਿਪੋਰਟ
ਨਿਊਯਾਰਕ, 16 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਜ ਅਲਾਸਕਾ ਵਿਚ ਜਿਸ ਵਿਚ ਗੁਜਰਾਤੀਆਂ ਦੀ ਵੱਡੀ ਆਬਾਦੀ ਹੈ, ਉੱਥੇ ਹਾਲ ਹੀ ਵਿਚ ਇਸ ਰਾਜ ਤੋਂ ਦੋ ਗੁਜਰਾਤੀ-ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ‘ਤੇ ‘ਪਾਰਸਲ’ ਇਕੱਠੇ ਕਰਨ ਦਾ ਦੋਸ਼ ਲਗਾਇਆ ਗਿਆ। ਪੀਟਰਸਬਰਗ ਪੁਲਿਸ ਵਿਭਾਗ ਅਨੁਸਾਰ 22 ਸਾਲਾ ਹਰਸ਼ੀਲ ਜੇ. ਪਟੇਲ ਅਤੇ 25 ਸਾਲਾ ਸ਼ੁਭਮ ਪਟੇਲ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਧੋਖਾਧੜੀ ਅਤੇ ਚੋਰੀ ਦੁਆਰਾ ਪਹਿਲੀ ਡਿਗਰੀ ਚੋਰੀ ਦਾ ਦੋਸ਼ ਲਗਾਇਆ ਗਿਆ, ਜੋ ਕਿ ਅਲਾਸਕਾ ਕਾਨੂੰਨ ਤਹਿਤ ਇੱਕ ਕਲਾਸ ਬੀ ਅਪਰਾਧ ਹੈ। ਜੇਕਰ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਦੋਸ਼ਾਂ ਵਿਚ 100,000 ਲੱਖ ਡਾਲਰ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਪੀਟਰਸਬਰਗ ਵਿਚ ਰਹਿਣ ਵਾਲੀ ਇੱਕ ਅਮਰੀਕੀ ਔਰਤ ਨੇ 2 ਜੂਨ ਨੂੰ ਪੁਲਿਸ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਸ ਨਾਲ ਫ਼ੋਨ ‘ਤੇ ਧੋਖਾ ਹੋਇਆ ਹੈ, ਜਿਸ ਵਿਚ ਘੁਟਾਲੇਬਾਜ਼ਾਂ ਨੇ ਪਹਿਲਾਂ ਹੀ ਸੰਘੀ ਏਜੰਟ ਵਜੋਂ ਪੇਸ਼ ਹੋ ਕੇ ਉਸ ਤੋਂ 129,000 ਹਜ਼ਾਰ ਦੀ ਠੱਗੀ ਮਾਰ ਲਈ ਸੀ। ਘੁਟਾਲੇਬਾਜ਼ਾਂ ਵਿਚੋਂ ਇੱਕ ਨੇ ਆਪਣੀ ਪਛਾਣ ਸ਼ੌਨ ਵਾਟਸਨ ਵਜੋਂ ਵੀ ਕੀਤੀ ਅਤੇ ਡੀ.ਈ.ਆਈ. ਏਜੰਟ ਹੋਣ ਦਾ ਦਾਅਵਾ ਕੀਤਾ। ਇਸ ਘੁਟਾਲੇ ਵਿਚ ਪੀੜਤ ਨੂੰ ਪਹਿਲਾਂ 79,000 ਹਜ਼ਾਰ ਡਾਲਰ ਟਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਫਿਰ 20 ਮਈ ਨੂੰ ਉਸ ਤੋਂ 50,000 ਹਜ਼ਾਰ ਡਾਲਰ ਨਕਦ ਵਸੂਲ ਕੀਤੇ ਗਏ। ਹਾਲਾਂਕਿ 1.25 ਮਿਲੀਅਨ ਤੋਂ ਵੱਧ ਇਕੱਠੇ ਕਰਨ ਤੋਂ ਬਾਅਦ ਵੀ ਘੁਟਾਲੇਬਾਜ਼ ਪੀੜਤ ਤੋਂ ਹਾਰ ਮੰਨਣ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਤੀਜੀ ਵਾਰ ਹੋਰ 60,000 ਹਜ਼ਾਰ ਡਾਲਰ ਨਕਦ ਮੰਗੇ ਅਤੇ ਉਸੇ ਸਮੇਂ ਮਾਮਲਾ ਪੁਲਿਸ ਤੱਕ ਪਹੁੰਚਣ ਤੋਂ ਬਾਅਦ ਘੁਟਾਲੇਬਾਜ਼ਾਂ ਨੂੰ ਫੜਨ ਲਈ ਇੱਕ ਜਾਲ ਵਿਛਾਇਆ ਗਿਆ। ਘੁਟਾਲੇਬਾਜ਼ਾਂ ਨਾਲ ਹੋਈ ਗੱਲਬਾਤ ਅਨੁਸਾਰ ਅੰਤ ਵਿਚ 09 ਜੂਨ ਨੂੰ ਹਰਸ਼ੀਲ ਪਟੇਲ ਅਤੇ ਸ਼ੁਭਮ ਪਟੇਲ ਨਕਦੀ ਲੈਣ ਲਈ ਕਿਰਾਏ ਦੇ ਵਾਹਨ ਵਿਚ ਪੀੜਤ ਦੇ ਸਥਾਨ ‘ਤੇ ਪਹੁੰਚੇ।
ਦੋਨੇ ਗੁਜਰਾਤੀਆਂ ਨੇ ਪੀੜਤ ਤੋਂ ਨਕਦੀ ਇਕੱਠੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ। ਪੁਲਿਸ ਨੇ ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਕਿ ਹਰਸ਼ਿਲ ਅਤੇ ਸ਼ੁਭਮ ਕਿਸ ਰਾਜ ਤੋਂ ਅਲਾਸਕਾ ਪਹੁੰਚੇ ਸਨ ਅਤੇ ਸਿਰਫ ਇਹ ਕਿਹਾ ਕਿ ਦੋਵੇਂ ਦੋਸ਼ੀ ਹੋਟਲ ਵਿਚ ਠਹਿਰੇ ਹੋਏ ਸਨ। ਇਸ ਮਾਮਲੇ ਦੀ ਜਾਂਚ ਵਿਚ ਐੱਫ.ਬੀ.ਆਈ. ਵੀ ਸ਼ਾਮਲ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਫੜੇ ਗਏ ਇਹ ਦੋ ਗੁਜਰਾਤੀ-ਭਾਰਤੀ ਕਥਿਤ ਤੌਰ ‘ਤੇ ਹਜ਼ਾਰਾਂ ਡਾਲਰ ਦੇ ਗਿਫਟ ਕਾਰਡਾਂ ਅਤੇ ਯੂ.ਐੱਸ.ਪੀ.ਐੱਸ. ਮਨੀ ਆਰਡਰਾਂ ਦੇ ਘੁਟਾਲੇ ਨਾਲ ਵੀ ਜੁੜੇ ਹੋਏ ਹਨ। ਦੋਵੇਂ ਦੋਸ਼ੀ ਵਟਸਐਪ ਗਰੁੱਪ ਚੈਟ ਰਾਹੀਂ ਸੰਚਾਰ ਕਰ ਰਹੇ ਸਨ ਕਿ ਉੱਥੋਂ ਪਾਰਸਲ ਕਿਸ ਨੂੰ ਲੈਣਾ ਚਾਹੀਦਾ ਹੈ। ਹਰਸ਼ਿਲ ਅਤੇ ਸ਼ੁਭਮ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਅਗਲੇ ਦਿਨ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਪਰ ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਕਿ ਉਨ੍ਹਾਂ ਨੂੰ ਬਾਂਡ ਦਿੱਤਾ ਗਿਆ ਸੀ ਜਾਂ ਨਹੀਂ। ਸ਼ੁਭਮ ਅਤੇ ਹਰਸ਼ਿਲ ਵਿਰੁੱਧ ਦੋਸ਼ ਬਹੁਤ ਗੰਭੀਰ ਹਨ ਅਤੇ ਉਨ੍ਹਾਂ ਨੂੰ ਬਾਂਡ ‘ਤੇ ਰਿਹਾਅ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਉਨ੍ਹਾਂ ‘ਤੇ ਦੂਜੇ ਰਾਜਾਂ ਵਿਚ ਵੀ ਇਸੇ ਤਰ੍ਹਾਂ ਦੇ ਅਪਰਾਧ ਕਰਨ ਦਾ ਸ਼ੱਕ ਹੈ। ਇਸ ਤੋਂ ਇਲਾਵਾ ਜੇਕਰ ਇਹ ਦੋਵੇਂ ਬਿਨਾਂ ਕਿਸੇ ਸਟੇਟਸ ਦੇ ਅਮਰੀਕਾ ਵਿਚ ਰਹਿ ਰਹੇ ਹਨ ਜਾਂ ਕਿਸੇ ਵੀ ਤਰ੍ਹਾਂ ਦੇ ਵੀਜ਼ੇ ‘ਤੇ ਹਨ, ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।