6 ਮੌਤਾਂ ਤੇ 30 ਤੋਂ ਵਧ ਜ਼ਖਮੀ
ਸੈਕਰਾਮੈਂਟੋ, 3 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੇਂਦਰੀ ਇਲੀਨੋਇਸ ਰਾਜ ਵਿਚ ਮਿੱਟੀ ਘਟੇ ਵਾਲੇ ਤੂਫ਼ਾਨ ਦੌਰਾਨ ਪ੍ਰਮੁੱਖ ਹਾਈਵੇਅ ‘ਤੇ ਵਾਪਰੇ ਹਾਦਸੇ ਵਿਚ ਕਈ ਵਾਹਣ ਆਪਸ ਵਿਚ ਟਕਰਾਅ ਗਏ, ਜਿਸ ਦੇ ਸਿੱਟੇ ਵਜੋਂ 6 ਵਿਅਕਤੀਆਂ ਦੀ ਮੌਤ ਹੋਣ ਤੇ ਕਈ ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਲੀਨੋਇਸ ਸਟੇਟ ਪੁਲਿਸ ਦੇ ਮੇਜਰ ਰਿਆਨ ਸਟਾਰਿਕ ਨੇ ਕਿਹਾ ਹੈ ਕਿ 30 ਤੋਂ ਵਧ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕਈ ਗੰਭੀਰ ਹਨ ਤੇ ਕਈਆਂ ਦੇ ਜ਼ਖਮ ਜਾਨ ਲੇਵਾ ਨਹੀਂ ਹਨ। ਉਨ੍ਹਾਂ ਕਿਹਾ ਕਿ ਜ਼ਖਮੀਆਂ ਵਿਚ 2 ਸਾਲ ਤੋਂ ਲੈ ਕੇ 80 ਸਾਲ ਦੇ ਲੋਕ ਸ਼ਾਮਲ ਹਨ।