#PUNJAB

ਲੁਧਿਆਣਾ ’ਚ ਜ਼ਹਿਰੀਲੀ ਗੈਸ ਕਾਰਨ ਦੋ ਬੱਚਿਆਂ ਸਣੇ 11 ਹਲਾਕ

  • ਐੱਨਡੀਆਰਐੱਫ਼, ਪੁਲੀਸ, ਪ੍ਰਸ਼ਾਸਨ ਤੇ ਨਿਗਮ ਟੀਮਾਂ ਨੇ ਸਾਂਝਾ ਆਪਰੇਸ਼ਨ ਚਲਾਇਆ
  • ਮ੍ਰਿਤਕਾਂ ਦੇ ਵਾਰਿਸਾਂ ਨੂੰ ਦੋ-ਦੋ ਲੱਖ ਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ
ਲੁਧਿਆਣਾ, 30 ਅਪਰੈਲ (ਪੰਜਾਬ ਮੇਲ) – ਸਨਅਤੀ ਸ਼ਹਿਰ ਦੇ ਸੰਘਣੀ ਵਸੋਂ ਵਾਲੇ ਗਿਆਸਪੁਰਾ ਇਲਾਕੇ ’ਚ ਅੱਜ ਸਵੇਰੇ ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਬੱਚਿਆਂ ਸਣੇ 11 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਈ ਲੋਕ ਬਿਮਾਰ ਹੋ ਗਏ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਂਜ ਸਥਾਨਕ ਪ੍ਰਸ਼ਾਸਨ ਨੂੰ ਅਜੇ ਤੱਕ ਗੈਸ ਲੀਕ ਹੋਣ ਦੇ ਸਰੋਤ ਬਾਰੇ ਪਤਾ ਨਹੀਂ ਲੱਗਾ। ਕੁਝ ਦਾ ਮੰਨਣਾ ਹੈ ਕਿ ਗੈਸ ਦੁਕਾਨ ਵਿਚ ਪਏ ਫਰਿੱਜ ਤੋਂ ਲੀਕ ਹੋਈ ਜਦੋਂਕਿ ਕੁਝ ਇਸ ਨੂੰ ਸੀਵਰੇਜ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਮਿਕਸ ਹੋਣ ਦੀ ਗੱਲ ਆਖ ਰਹੇ ਹਨ। ਜਿਨ੍ਹਾਂ 11 ਲੋਕਾਂ ਦੀ ਜਾਨ ਗਈ, ਉਹ ਤਿੰਨ ਪਰਿਵਾਰਾਂ ਨਾਲ ਸਬੰਧਤ ਹਨ। ਗੈਸ ਦਾ ਅਸਰ ਇੰਨਾ ਜ਼ਬਰਦਸਤ ਸੀ ਕਿ ਇਲਾਕੇ ਦੇ ਲੋਕ ਛੇ ਘੰਟੇ ਤੱਕ ਦਹਿਸ਼ਤ ਵਿੱਚ ਰਹੇ। ਹਸਪਤਾਲ ਵਿੱਚ ਜ਼ੇਰੇ ਇਲਾਜ ਲੋਕ ਅਜੇ ਵੀ ਬੇਹੋਸ਼ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੀਸੀਆਰ ਸਟਾਫ਼ ਮੌਕੇ ’ਤੇ ਪੁੱਜਿਆ ਤਾਂ ਇਨ੍ਹਾਂ ਵਿੱਚੋਂ ਦੋ ਮੁਲਾਜ਼ਮ ਬੇਹੋਸ਼ ਹੋ ਗਏ। ਮੁਲਾਜ਼ਮਾਂ ਨੂੰ ਕੁਝ ਸਮਝ ਆਇਆ ਤਾਂ ਉਨ੍ਹਾਂ ਆਪਣੇ ਮੂੰਹ ਢੱਕ ਲਏ ਤੇ ਫੌਰੀ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਗੈਸ ਲੀਕ ਬਾਰੇ ਪਤਾ ਲੱਗਦੇ ਹੀ ਐੱਨਡੀਆਰਐੰਫ਼, ਪੁਲੀਸ ਤੇ ਸਿਹਤ ਪ੍ਰਸ਼ਾਸਨ, ਨਗਰ ਨਿਗਮ ਦੀਆਂ ਟੀਮਾਂ ਨੇ ਸਾਂਝਾ ਆਪਰੇਸ਼ਨ ਸ਼ੁਰੂ ਕੀਤਾ। ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਘਟਨਾ ਵਿੱਚ ‘ਆਰਤੀ ਕਲੀਨਿਕ’ ਦੇ ਨਾਂ ਨਾਲ ਦੁਕਾਨ ਚਲਾਉਣ ਵਾਲੇ ਡਾ.ਕਵਿਲਾਸ਼ ਨੇ ਆਪਣਾ ਪੂਰਾ ਪਰਿਵਾਰ ਗੁਆ ਦਿੱਤਾ ਹੈ। ਮ੍ਰਿਤਕਾਂ ਵਿੱਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਸ਼ਾਮਲ ਹਨ। ਮ੍ਰਿਤਕਾਂ ਵਿੱਚ ਡਾ.ਕਵਿਲਾਸ਼ (40), ਉਸ ਦੀ ਪਤਨੀ ਵਰਸ਼ਾ (35), ਪੁੱਤਰੀ ਕਲਪਨਾ (16), ਪੁੱਤਰ ਅਭੈ (12), ਆਰੀਅਨ ਨਰਾਇਣ (10), ਗੋਇਲ ਕਰਿਆਨਾ  ਸਟੋਰ ਚਲਾਉਣ ਵਾਲੇ ਸੌਰਵ ਗੋਇਲ (35), ਉਸ ਦੀ ਪਤਨੀ ਪ੍ਰੀਤੀ (31), ਮਾਂ ਕਮਲੇਸ਼ ਗੋਇਲ (50), ਨਵਨੀਤ ਕੁਮਾਰ (39), ਉਸ ਦੀ ਪਤਨੀ ਨੀਤੂ ਦੇਵੀ (39) ਅਤੇ ਇੱਕ ਅਣਪਛਾਤਾ ਵਿਅਕਤੀ ਸ਼ਾਮਲ ਹਨ। ਦੱਸ ਦੇਈਏ ਕਿ ਸ਼ਹਿਰ ਦੇ ਗਿਆਸਪੁਰਾ ਸਥਿਤ 33 ਫੁੱਟਾ ਰੋਡ ’ਤੇ ਗੋਇਲ ਕੋਲ ਡਰਿੰਕ ਸਟੋਰ ਅਤੇ ਇਸ ਦੇ ਨਾਲ ਹੀ ਡਾ. ਕਵੀਲਾਸ਼ ਦਾ ਕਲੀਨਿਕ ਹੈ। ਕਲੀਨਿਕ ਦੇ ਨਾਲ ਦਾ ਘਰ ਨਵਨੀਤ ਕੁਮਾਰ ਦਾ ਹੈ। ਜ਼ਹਿਰੀਲੀ ਗੈਸ ਦਾ ਅਸਰ ਅੱਜ ਸਵੇਰੇ ਕਰੀਬ ਸੱਤ ਵਜੇ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਗੋਇਲ ਕਰਿਆਨਾ ਸਟੋਰ ਦੇ ਮਾਲਕ ਸੌਰਵ ਗੋਇਲ ਨੂੰ ਸਾਹ ਲੈਣ ’ਚ ਮੁਸ਼ਕਲ ਹੋਈ। ਇਸ ਤੋਂ ਬਾਅਦ ਰੌਲਾ ਪੈਣ ’ਤੇ ਉਸ ਦਾ ਭਰਾ ਗੌਰਵ ਗੋਇਲ ਤੇ ਹੋਰ ਪਰਿਵਾਰ ਦੀ ਜ਼ਹਿਰੀਲੀ ਗੈਸ ਦੀ ਲਪੇਟ ’ਚ ਆ ਗਿਆ। ਜਿਵੇਂ ਹੀ ਉਹ ਸਾਰੇ ਹੇਠਾਂ ਆਏ, ਉਹ ਬੇਹੋਸ਼ ਹੋ ਗਏ। ਨਵਨੀਤ ਕੁਮਾਰ ਅਤੇ ਉਸ ਦੀ ਪਤਨੀ ਹੇਠਾਂ ਡਿੱਗ ਗਏ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋਈ। ਉਸ ਨੇ ਆਪਣੀ ਧੀ ਤੇ ਭਰਾ ਨੂੰ ਹੇਠਾਂ ਬੁਲਾਇਆ ਤਾਂ ਉਹ ਵੀ ਬੇਹੋਸ਼ ਹੋ ਗਏ। ਚਸ਼ਮਦੀਦਾਂ ਅਨੁਸਾਰ ਡਾ. ਕਵਿਲਾਸ਼ ਆਪਣਾ ਕਲੀਨਿਕ ਜਲਦੀ ਖੋਲ੍ਹਦਾ ਹੈ, ਉਸ ਦਾ ਘਰ ਵੀ ਦੁਕਾਨ ਦੇ ਉੱਪਰ ਹੈ। ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਜਦੋਂ ਪੂਰਾ ਪਰਿਵਾਰ ਹੇਠਾਂ ਵੱਲ ਭੱਜਿਆ ਤਾਂ ਉੱਥੇ ਹੀ ਸਾਰੇ ਬੇਹੋਸ਼ ਹੋ ਗਏ। ਗੈਸ ਦਾ ਅਸਰ ਵਧਣ ਲੱਗਾ ਤਾਂ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੀਸੀਆਰ ਮੁਲਾਜ਼ਮ ਉਥੇ ਪਹੁੰਚ ਗਏ। ਇਨ੍ਹਾਂ ਵਿੱਚੋਂ ਸਾਵਨ ਕੁਮਾਰ ਲੋਕਾਂ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਉਹ ਵੀ ਬੇਹੋਸ਼ ਹੋ ਗਿਆ। ਮੁਲਾਜ਼ਮਾਂ ਨੂੰ ਸਮਝ ਲੱਗੀ ਤਾਂ ਉਨ੍ਹਾਂ ਆਪਣੇ ਮੂੰਹ ਕੱਪੜੇ ਨਾਲ ਢੱਕ ਲਏ। ਉਨ੍ਹਾਂ ਬੇਸੁਰਤ ਲੋਕਾਂ ਨੂੰ ਗੱਡੀ ’ਚ ਬਿਠਾ ਕੇ ਹਸਪਤਾਲ ਪਹੁੰਚਾਇਆ ਤੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ। ਹਸਪਤਾਲ ਵਿੱਚ ਇਨ੍ਹਾਂ ਵਿੱਚੋਂ 11 ਜਣਿਆਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸਐੱਚਓ ਤੇ ਏਸੀਪੀ ਰੈਂਕ ਦੇ ਅਧਿਕਾਰੀ ਉਥੇ ਪਹੁੰਚ ਗਏ

Leave a comment