-ਮੁੱਖ ਮੰਤਰੀ ਨੇ ਫਾਇਨਾਂਸ, ਵਿਜੀਲੈਂਸ ਤੇ ਮਾਲੀਆ ਵਿਭਾਗ ਆਪਣੇ ਕੋਲ ਰੱਖੇ
– ਸਿਰਸਾ ਨੂੰ ਫੂਡ ਸਪਲਾਈ, ਜੰਗਲਾਤ ਤੇ ਵਾਤਾਵਰਨ ਤੇ ਇੰਡਸਟਰੀਜ਼ ਵਿਭਾਗਾਂ ਦਾ ਚਾਰਜ
– ਪਰਵੇਸ਼ ਵਰਮਾ ਨੂੰ ਮਿਲਿਆ ਪੀ.ਡਬਲਯੂ.ਡੀ.; ਆਸ਼ੀਸ਼ ਸੂਦ ਨੂੰ ਗ੍ਰਹਿ ਤੇ ਬਿਜਲੀ ਮੰਤਰਾਲੇ ਦੀ ਕਮਾਨ
ਨਵੀਂ ਦਿੱਲੀ, 20 ਫਰਵਰੀ (ਪੰਜਾਬ ਮੇਲ)- ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਕੈਬਨਿਟ ਨੂੰ ਪੋਰਟਫੋਲੀਓਜ਼ ਦੀ ਵੰਡ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਫਾਇਨਾਂਸ, ਪਲਾਨਿੰਗ, ਸਰਵਸਿਜ਼, ਰੈਵੇਨਿਊ, ਲੈਂਡ ਤੇ ਬਿਲਡਿੰਗ, ਵਿਜੀਲੈਂਸ ਆਦਿ ਮਹਿਕਮੇ ਆਪਣੇ ਕੋਲ ਰੱਖੇ ਹਨ।
ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਫੂਡ ਤੇ ਸਪਲਾਈ, ਜੰਗਲਾਤ ਤੇ ਵਾਤਾਵਰਨ ਤੇ ਇੰਡਸਟਰੀਜ਼ ਮੰਤਰਾਲੇ ਦਿੱਤੇ ਗਏ ਹਨ।
ਨਵੀਂ ਦਿੱਲੀ ਹਲਕੇ ਤੋਂ ਵਿਧਾਇਕ ਪਰਵੇਸ਼ ਸਾਹਿਬ ਸਿੰਘ ਵਰਮਾ ਨੂੰ ਪੀ.ਡਬਲਯੂ.ਡੀ., ਵਿਧਾਨਕ ਮਾਮਲੇ, ਆਈ.ਐਂਡਐੱਫ.ਸੀ., ਜਲ ਤੇ ਗੁਰਦੁਆਰਾ ਚੋਣਾਂ ਜਦੋਂਕਿ ਆਸ਼ੀਸ਼ ਸੂਦ ਨੂੰ ਗ੍ਰਹਿ, ਬਿਜਲੀ, ਯੂਡੀ, ਸਿੱਖਿਆ, ਉੱਚ ਸਿੱਖਿਆ, ਟਰੇਨਿੰਗ ਤੇ ਤਕਨੀਕੀ ਸਿੱਖਿਆ ਮਹਿਕਮਿਆਂ ਦੀ ਕਮਾਨ ਸੌਂਪੀ ਗਈ ਹੈ।
ਰਵਿੰਦਰ ਸਿੰਘ ਇੰਦਰਾਜ ਨੂੰ ਕਾਨੂੰਨ ਤੇ ਨਿਆਂ, ਲੇਬਰ ਵਿਭਾਗ, ਰੁਜ਼ਗਾਰ ਵਿਭਾਗ, ਡਿਵੈਲਪਮੈਂਟ, ਆਰਟ ਐਂਡ ਕਲਚਰ, ਭਾਸ਼ਾ ਵਿਭਾਗ ਤੇ ਸੈਰਸਪਾਟਾ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਡਾ. ਪੰਕਜ ਕੁਮਾਰ ਸਿੰਘ ਨੂੰ ਸਿਹਤ ਤੇ ਪਰਿਵਾਰ ਭਲਾਈ, ਟਰਾਂਸਪੋਰਟ ਤੇ ਸੂਚਨਾ ਤਕਨਾਲੋਜੀ ਵਿਭਾਗ ਮਿਲੇ ਹਨ।
ਦਿੱਲੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਕੈਬਨਿਟ ਨੂੰ ਵਿਭਾਗਾਂ ਦੀ ਵੰਡ
