#PUNJAB

ਅਮਰੀਕਾ ਤੋਂ ਡਿਪੋਰਟ 116 ਭਾਰਤੀਆਂ ‘ਚੋਂ 4 ਵਾਂਟੇਡ ਏਅਰਪੋਰਟ ਤੋਂ ਹੀ ਗ੍ਰਿਫ਼ਤਾਰ

ਪਟਿਆਲਾ/ਲੁਧਿਆਣਾ, 17 ਫਰਵਰੀ (ਪੰਜਾਬ ਮੇਲ)- ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 116 ਭਾਰਤੀਆਂ ‘ਚੋਂ ਚਾਰ ‘ਵਾਂਟੇਡ’ ਲੋਕਾਂ ਨੂੰ ਪੁਲਿਸ ਨੇ ਏਅਰਪੋਰਟ ਤੋਂ ਹੀ ਗ੍ਰਿਫ਼ਤਾਰ ਕਰ ਲਿਆ। ਇਹ ਲੋਕ ਸਜ਼ਾ ਤੋ ਬਚਣ ਲਈ ਦੇਸ਼ ਦੀ ਸਰਹੱਦ ਦੇ ਬਾਹਰ ਭੱਜ ਗਏ ਸਨ ਪਰ ਇਨ੍ਹਾਂ ਦਾ ਇਹ ਦਾਅ ਨਹੀਂ ਚੱਲਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ‘ਚ ਆਪ ਆਗੂ ਦੀ ਹੱਤਿਆ ਦੇ ਕੇਸ ‘ਚ ਰਾਜਪੁਰ ਦੇ ਦੋ ਚਚੇਰੇ ਭਰਾ, ਲੁਧਿਆਣਾ ਦਾ ਲੁੱਟ-ਖੋਹ ਦੇ ਮਾਮਲਿਆਂ ‘ਚ ਭਗੌੜਾ ਕਰਾਰ ਤੇ ਦਸਵੀਂ ਦੀ ਵਿਦਿਆਰਥਣ ਨਾਲ ਛੇੜਛਾੜ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਮੁਲਜ਼ਮ ਸ਼ਾਮਲ ਹਨ।