#CANADA

ਬਰੈਂਪਟਨ ਵਾਸੀ ਪੰਜਾਬੀ ਨੇ ਜਿੱਤੀ 10 ਲੱਖ ਡਾਲਰ ਦੀ ਲਾਟਰੀ

ਟੋਰਾਂਟੋ, 13 ਫਰਵਰੀ (ਪੰਜਾਬ ਮੇਲ)- ਬਰੈਂਪਟਨ ਵਾਸੀ ਜਗਮੋਹਨ ਸਿੰਘ ਢਿੱਲੋਂ ਨੇ ਲਾਟਰੀ (ਲੋਟੋ 6/49) ਦੇ 10 ਲੱਖ ਡਾਲਰ ਜਿੱਤੇ ਹਨ। ਉਹ ਬੀਤੇ 15 ਕੁ ਸਾਲਾਂ ਤੋਂ ਲਾਟਰੀ ਪਾ ਰਹੇ ਸਨ ਅਤੇ ਪਹਿਲਾਂ ਵਾਰੀ ਇੰਨੀ ਵੱਡੀ ਰਕਮ ਜਿੱਤਣ ‘ਚ ਕਾਮਯਾਬ ਰਹੇ। ਉਨ੍ਹਾਂ ਨੇ ਬੀਤੀ 3 ਦਸੰਬਰ ਦੇ ਡਰਾਅ ਵਾਸਤੇ ਲਾਟਰੀ ਦੀ ਟਿਕਟ ਦੱਖਣੀ ਓਨਟਾਰੀਓ ‘ਚ ਸਟੋਨੀ ਕਰੀਕ ਵਿਖੇ ਖਰੀਦੀ ਸੀ। ਓਨਟਾਰੀਓ ਲਾਟਰੀ ਐਂਡ ਗੇਮਿੰਗਜ਼ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਰਕਮ ਦਾ ਚੈੱਕ ਸੌਂਪ ਦਿੱਤਾ ਗਿਆ ਹੈ। ਢਿੱਲੋਂ ਨੇ ਕਿਹਾ ਕਿ ਇੰਨੀ ਵੱਡੀ ਰਕਮ ਜਿੱਤਣ ਬਾਰੇ ਪਤਾ ਲੱਗਣ ‘ਤੇ ਉਨ੍ਹਾਂ ਨੂੰ ਹੈਰਾਨੀ ਹੋਈ ਅਤੇ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਸੱਚ ਹੋਵੇਗਾ। ਢਿੱਲੋਂ ਮਕਾਨ ਉਸਾਰੀ ਦੇ ਕਾਰੋਬਾਰ ‘ਚ ਹਨ ਅਤੇ ਉਨ੍ਹਾ ਆਖਿਆ ਕਿ ਜਿੱਤੀ ਗਈ ਰਕਮ ਨਾਲ ਉਹ ਆਪਣੇ ਘਰ ਨੂੰ ਕਰਜਾ ਮੁਕਤ ਕਰਨ ਨੂੰ ਪਹਿਲ ਦੇਣਗੇ।