ਵਾਸ਼ਿੰਗਟਨ, 11 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਹਮਾਸ ਸ਼ਨੀਵਾਰ 12 ਵਜੇ ਤੱਕ ਬਾਕੀ ਬਚੇ ਬੰਦੀਆਂ ਨੂੰ ਰਿਹਾਅ ਨਹੀਂ ਕਰਦਾ ਹੈ, ਤਾਂ ‘ਹਾਲਾਤ ਵਿਗੜ ਜਾਣਗੇ’। ਓਵਲ ਦਫਤਰ ਵਿਚ ਟਰੰਪ ਨੇ ਪੱਤਰਾਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਮਾਸ ਨੂੰ ਪਤਾ ਲੱਗ ਜਾਵੇਗਾ ਕਿ ਮੇਰਾ ਕੀ ਮਤਲਬ ਹੈ। ਜ਼ਿਕਰਯੋਗ ਹੈ ਕਿ 7 ਅਕਤੂਬਰ, 2023 ਨੂੰ ਹਮਾਸ ਦੇ ਅੱਤਵਾਦੀਆਂ ਵੱਲੋਂ ਬੰਦੀ ਬਣਾਏ ਗਏ 251 ਵਿਅਕਤੀਆਂ ਵਿਚੋਂ 73 ਅਜੇ ਵੀ ਉਨ੍ਹਾਂ ਦੀ ਹਿਰਾਸਤ ਵਿਚ ਹਨ, ਇਜ਼ਰਾਈਲ ਨੇ ਇਨ੍ਹਾਂ ‘ਚੋਂ 34 ਨੂੰ ਮ੍ਰਿਤਕ ਐਲਾਨ ਦਿੱਤਾ ਹੈ ਅਤੇ ਬਾਕੀਆਂ ਨੂੰ ਇਜ਼ਰਾਈਲੀ ਹਿਰਾਸਤ ਵਿਚ ਫਲਸਤੀਨੀ ਕੈਦੀਆਂ ਦੇ ਬਦਲੇ ਵਿਚ ਛੇ ਹਫ਼ਤਿਆਂ ਦੀ ਜੰਗਬੰਦੀ ਦੇ ਹਿੱਸੇ ਵਜੋਂ ਰਿਹਾਅ ਕੀਤਾ ਗਿਆ ਹੈ।
ਇਨ੍ਹਾਂ ਬੰਦੀਆਂ ਵਿਚੋਂ ਆਖਰੀ ਸਮੂਹ ਨੂੰ ਹਮਾਸ ਨੇ ਪਿਛਲੇ ਸ਼ਨਿੱਚਰਵਾਰ ਨੂੰ 183 ਫਲਸਤੀਨੀ ਕੈਦੀਆਂ ਦੇ ਬਦਲੇ ਰਿਹਾਅ ਕੀਤਾ ਸੀ। ਰਿਹਾਅ ਕੀਤੇ ਗਏ ਬੰਧਕਾਂ ਦੀ ਸਥਿਤੀ ਨੂੰ ਇਜ਼ਰਾਈਲ ਵੱਲੋਂ ”ਹੈਰਾਨੀਯੋਗ” ਦੱਸਿਆ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਬੰਧਕਾਂ ਨੂੰ ਅਜਿਹਾ ਲੱਗ ਰਿਹਾ ਸੀ, ਜਿਵੇਂ ਉਹ ਨਰਕ ਤੋਂ ਬਾਹਰ ਆ ਗਏ ਹੋਣ।
ਟਰੰਪ ਨੇ ਫਿਰ ਸ਼ਨਿੱਚਰਵਾਰ ਦੀ ਸਮਾਂ ਸੀਮਾ ਜਾਰੀ ਕੀਤੀ ਅਤੇ ਕਿਹਾ, ”ਮੈਂ ਆਪਣੇ ਲਈ ਬੋਲ ਰਿਹਾ ਹਾਂ। ਇਜ਼ਰਾਈਲ ਇਸ ਨੂੰ ਓਵਰਰਾਈਡ ਕਰ ਸਕਦਾ ਹੈ, ਪਰ ਸ਼ਨਿੱਚਰਵਾਰ ਤੱਕ ਉਨ੍ਹਾਂ ਨੂੰ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਹਲਾਤ ਵਿਗੜ ਜਾਣਗੇ।”
ਜੇ ਹਮਾਸ ਵੱਲੋਂ ਬੰਦੀਆਂ ਨੂੰ ਰਿਹਾਅ ਨਹੀਂ ਕੀਤਾ ਗਿਆ, ਤਾਂ ਵਿਗੜ ਜਾਣਗੇ ਹਾਲਾਤ : ਟਰੰਪ
