#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਿਦੇਸ਼ ਵਿਚੋਂ ਆਉਂਦੀਆਂ ਮਿਰਤਕ ਦੇਹਾ ਅਤੇ ਬੀਮਾਰ ਲੋਕਾਂ ਨੂੰ ਹਵਾਈ ਅੱਡੇ ਤੋਂ ਮੁਫਤ ਘਰ ਭੇਜੇਗਾ : ਡਾ ਉਬਰਾਏ 

ਸ੍ਰੀ ਮੁਕਤਸਰ ਸਾਹਿਬ, 9  ਫਰਵਰੀ (ਪੰਜਾਬ ਮੇਲ)- ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਹੁਣ ਇੱਕ ਬਹੁਤ ਵੱਡਾ ਉਪਰਾਲਾ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੀ 450 ਵੀ ਗੁਰਗੱਦੀ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ,ਜਿਸ ਵਿਚ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੇ ਵਿਦੇਸ਼ ਵਿਚੋਂ ਆਉਂਦੀਆਂ ਮਿਰਤਕ ਦੇਹਾ ਅਤੇ ਬੀਮਾਰ ਲੋੜਵੰਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸਵ ਵੈਨ/ ਐਂਬੂਲੈਂਸ ਰਾਹੀਂ ਮੁਫ਼ਤ ਭੇਜਿਆ ਜਾਵੇਗਾ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਡਾਕਟਰ ਓਬਰਾਏ ਵਲੋਂ ਪਿਛਲੇ ਲੰਮੇ ਸਮੇਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਵਿਦੇਸ਼ਾਂ ਵਿਚੋਂ ਅਪਣੇ ਖਰਚੇ ਤੇ ਮਿਰਤਕ ਦੇਹਾ ਨੂੰ ਉਨ੍ਹਾਂ ਦੇ ਘਰਾਂ ਤੱਕ ਮੁਫ਼ਤ ਭੇਜਿਆ ਜਾ ਚੁੱਕਾ ਹੈ ਅਤੇ ਹੁਣ ਇਹ ਸੇਵਾ ਮੁਫਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਅਮ੍ਰਿਤਸਰ ਸਾਹਿਬ ਰਾਹੀਂ ਕੀਤੀ ਜਾਵੇਗੀ ਅਤੇ ਡਾਕਟਰ ਓਬਰਾਏ ਵਲੋਂ ਅਮ੍ਰਿਤਸਰ ਇਕਾਈ ਨੂੰ ਐਂਬੂਲੈਂਸ ਦੇ ਦਿੱਤੀ ਗਈ ਹੈ। ਡਾਕਟਰ ਓਬਰਾਏ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਰਬ ਦੇਸ਼ਾਂ ਅਤੇ ਹੋਰ ਥਾਵਾਂ ਤੋਂ ਆਉਂਦੀ ਮਿਰਤਕ ਦੇਹਾ ਨੂੰ ਘਰੋਂ ਘਰੀਂ ਪਚਾਉਦੇ ਹੋਏ ਮਹਿਸੂਸ ਕੀਤਾ ਕਿ ਵੱਡੀ ਗਿਣਤੀ ਵਿਚ ਲੋਕਾਂ ਕੋਲ ਵਿਦੇਸ਼ ਵਿੱਚੋ ਆਉਂਦੀਆਂ ਮਿਰਤਕ ਦੇਹਾ ਅਤੇ ਬੀਮਾਰ ਵਿਅਕਤੀਆਂ ਨੂੰ ਘਰੇ ਲੈ ਕੇ ਜਾਣ ਲਈ ਆਰਥਿਕ ਮਜਬੂਰੀਆਂ ਕਾਰਨ ਸਾਧਣ ਨਹੀਂ ਹੁੰਦੇ ਇਨ੍ਹਾਂ ਮਜਬੂਰੀਆਂ ਦੇ ਮੱਦੇਨਜ਼ਰ ਮੈਂ ਫੈਸਲਾ ਕੀਤਾ ਕਿ ਇਹ ਸੇਵਾਵਾਂ ਟਰੱਸਟ ਵੱਲੋਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਇਹ ਸੇਵਾ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਵੀ ਜਾਰੀ ਰਹੇਗੀ। ਡਾਕਟਰ ਐਸ ਪੀ ਸਿੰਘ ਓਬਰਾਏ ਨੇ ਲੋਕਾਂ ਨੂੰ ਪੂਰਜੋਰ ਅਪੀਲ ਵੀ ਕੀਤੀ ਕਿ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਜਾਣਕਾਰੀ ਲੈਣੀ ਚਾਹੀਦੀ ਹੈ ਅਤੇ ੳੱਚ ਸਿਖਿਆ, ਵਧੀਆ ਕੰਮ ਪ੍ਰਤੀ ਤਜਰਬਾਅਤੇ ਸਹੀ ਦਸਤਾਵੇਜਾ ਉਪਰੰਤ ਹੀ ਵਿਦੇਸ਼ ਜਾਣਾ ਚਾਹੀਦਾ ਹੈ।ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਸੇਵਾਦਾਰ ਹਾਜ਼ਰ ਸਨ।