#AMERICA

ਇਮੀਗ੍ਰਸ਼ਨ ਅਧਿਕਾਰੀਆਂ ਵੱਲੋਂ ਵੈਂਜੂਏਲੀਅਨ ਗਿਰੋਹ ਦਾ ਅਹਿਮ ਮੈਂਬਰ ਗ੍ਰਿਫਤਾਰ

ਸੈਕਰਾਮੈਂਟੋ, 3 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਨਿਊਯਾਰਕ ਵਿਚ ਕੀਤੀ ਇਕ ਕਾਰਵਾਈ ਦੌਰਾਨ ਵੈਂਜੂਏਲੀਅਨ ਗਿਰੋਹ ‘ਟਰੇਨ ਡੇ ਅਰਾਗੂਆ’ ਦੇ ਇਕ ਅਹਿਮ ਮੈਂਬਰ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਐਂਡਰਸਨ ਜ਼ੈਮਬਰਾਨੋ- ਪਾਚੇਕੋ (26) ਨੂੰ ਡਰੱਗ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ ਐਂਡ ਯੂ.ਐੱਸ. ਹੋਮਲੈਂਡ ਸਕਿਉਰਿਟੀ ਦੇ ਜਾਂਚ ਅਫਸਰਾਂ ਵੱਲੋਂ ਬਰੋਂਕਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਪਾਚੇਕੋ ਚੋਰੀ ਤੇ ਡਰਾਉਣ ਧਮਕਾਉਣ ਦੇ ਇਕ ਮਾਮਲੇ ਵਿਚ ਲੋੜੀਂਦਾ ਹੈ। ਸ਼ੱਕੀ ਜੈਮਬਰਾਨੋ ਪਾਚੇਕੋ ਪਿਛਲੇ ਦਿਨਾਂ ਦੌਰਾਨ ਟਰੰਪ ਪ੍ਰਸ਼ਾਸਨ ਦੁਆਰਾ ਹਿਰਾਸਤ ਵਿਚ ਲਏ ਗਏ ਬਿਨਾਂ ਦਸਤਾਵੇਜ 4 ਹਜ਼ਾਰ ਤੋਂ ਵਧ ਗੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਇਕ ਹੈ।