#INDIA

ਵਿਰਾਟ ਕੋਹਲੀ ਦੇ ਪੱਬ ਨੂੰ ਨਿਗਮ ਵੱਲੋਂ 7 ਦਿਨਾਂ ਦਾ ਨੋਟਿਸ

ਫਾਇਰ ਸੇਫਟੀ ਨੇਮਾਂ ਦੀ ਉਲੰਘਣਾ ਸਬੰਧੀ ਜਵਾਬ ਮੰਗਿਆ, ਕਾਨੂੰਨੀ ਕਾਰਵਾਈ ਦੀ ਦਿੱਤੀ ਚੇਤਾਵਨੀ
ਬੰਗਲੂਰੂ, 21 ਦਸੰਬਰ (ਪੰਜਾਬ ਮੇਲ)- ਬੰਗਲੂਰੂ ਬਰੁਹਾਤ ਮਹਾਨਗਰ ਪਾਲਿਕਾ (ਬੀ.ਬੀ.ਐੱਮ.ਪੀ.) ਨੇ ਕਥਿਤ ਫਾਇਰ ਸੇਫਟੀ ਨੇਮਾਂ ਦੀ ਉਲੰਘਣਾ ਲਈ ਕ੍ਰਿਕਟਰ ਵਿਰਾਟ ਕੋਹਲੀ ਦੇ ਪੱਬ ‘One8 Commune’ ਨੂੰ ਨੋਟਿਸ ਜਾਰੀ ਕੀਤਾ ਹੈ। ਚਿੰਨਾਸਵਾਮੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਨੇੜਲੀ ਐੱਮ.ਜੀ. ਰੋਡ ਉੱਤੇ ਰਤਨਮ ਕੰਪਲੈਕਸ ਦੀ 6ਵੀਂ ਮੰਜ਼ਿਲ ਉੱਤੇ ਬਣਿਆ, ਇਹ ਰੈਸਟੋਰੈਂਟ ਫਾਇਰ ਵਿਭਾਗ ਦੇ ਐੱਨ.ਓ.ਸੀ. ਤੋਂ ਬਗੈਰ ਹੀ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਸਮਾਜਿਕ ਕਾਰਕੁੰਨ ਐੱਚ.ਐੱਮ. ਵੈਂਕਟੇਸ਼ ਤੇ ਕੁਨੀਗਲ ਨਰਸਿਮ੍ਹਾਮੂਰਤੀ ਦੀ ਸ਼ਿਕਾਇਤ ਉੱਤੇ 29 ਨਵੰਬਰ ਨੂੰ ਵੀ ਇਕ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਅਜੇ ਤੱਕ ਦਾ ਇਸ ਦਾ ਕੋਈ ਜਵਾਬ ਨਹੀਂ ਮਿਲਿਆ। ਬੀ.ਬੀ.ਐੱਮ.ਪੀ. ਨੇ ਰੈਸਟੋਰੈਂਟ ਤੋਂ ਐਤਕੀਂ ਸੱਤ ਦਿਨਾਂ ਵਿਚ ਜਵਾਬ ਮੰਗਿਆ ਹੈ। ਨਿਗਮ ਨੇ ਸਾਫ਼ ਕਰ ਦਿੱਤਾ ਕਿ ਨਿਰਧਾਰਿਤ ਸਮੇਂ ‘ਚ ਜਵਾਬ ਨਾ ਮਿਲਣ ਦੀ ਸੂਰਤ ਵਿਚ ਪੱਬ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।