ਵੈਸਟ ਪਾਮ ਬੀਚ, 16 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੰਬੇ ਸਮੇਂ ਤੋਂ ਵਿਦੇਸ਼ ਨੀਤੀ ਦੇ ਸਲਾਹਕਾਰ ਰਿਚਰਡ ਗਰੇਨਲ ਨੂੰ ਵਿਸ਼ੇਸ਼ ਕਾਰਜ ਦੂਤ ਵਜੋਂ ਨਾਮਜ਼ਦ ਕੀਤਾ ਹੈ। ਗ੍ਰੇਨੇਲ, ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ, ਜਰਮਨੀ ਵਿਚ ਰਾਜਦੂਤ, ਸਰਬੀਆ ਅਤੇ ਕੋਸੋਵੋ ਸ਼ਾਂਤੀ ਵਾਰਤਾ ਲਈ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਅਤੇ ਰਾਸ਼ਟਰੀ ਖੁਫੀਆ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਕੰਮ ਕੀਤਾ।
ਉਨ੍ਹਾਂ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਲਈ ਵੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਟਰੰਪ ਨੇ ਫਲੋਰੀਡਾ ਦੇ ਸੰਸਦ ਮੈਂਬਰ ਮਾਰਕੋ ਰੂਬੀਓ ਨੂੰ ਵਿਦੇਸ਼ ਮੰਤਰੀ ਨਾਮਜ਼ਦ ਕਰ ਦਿੱਤਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇਕ ਪੋਸਟ ‘ਚ ਕਿਹਾ, ”ਰਿਚਰਡ ਵੈਨੇਜ਼ੁਏਲਾ ਅਤੇ ਉੱਤਰੀ ਕੋਰੀਆ ਸਮੇਤ ਦੁਨੀਆਂ ਭਰ ਦੀਆਂ ਕੁਝ ਪ੍ਰਮੁੱਖ ਮੁਹਿੰਮਾਂ ‘ਤੇ ਕੰਮ ਕਰਨਗੇ।