ਜਲੰਧਰ, 30 ਨਵੰਬਰ (ਪੰਜਾਬ ਮੇਲ)- ਗੈਂਗਸਟਰਾਂ ਨੇ ਨੈੱਟਵਰਕ ਚਲਾਉਣ ਲਈ ਨਵਾਂ ਟਿਕਾਣਾ ਬਣਾ ਲਿਆ ਹੈ, ਜਿਸ ਦਾ ਖ਼ੁਲਾਸਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸ਼ੂਟਰ ਹਰਸ਼ ਚਿੰਟੂ ਨੇ ਪੁੱਛਗਿੱਛ ਦੌਰਾਨ ਕੀਤਾ ਹੈ। ਉਹ ਲਾਰੈਂਸ ਬਿਸ਼ਨੋਈ ਦਾ ਸਭ ਤੋਂ ਵੱਡਾ ਗੈਂਗਸਟਰ ਵੀ ਹੈ। ਉਸ ਨੇ ਗੈਂਗਸਟਰਾਂ ਬਾਰੇ ਹੈਰਾਨੀਜਨਕ ਖ਼ੁਲਾਸੇ ਕਰਦਿਆਂ ਕਿਹਾ ਕਿ ਭਾਰਤ ਤੋਂ ਫਰਾਰ ਹੋਏ ਗੈਂਗਸਟਰ ਡੌਂਕੀ ਰੂਟ ਜ਼ਰੀਏ ਅਮਰੀਕਾ ਪਹੁੰਚ ਰਹੇ ਹਨ।
ਦੱਸ ਦੇਈਏ ਕਿ ਗੈਂਗਸਟਰ ਹਰਸ਼ ਚਿੰਟੂ ਨੂੰ ਦੁਬਈ ਤੋਂ ਡਿਪੋਰਟ ਕੀਤਾ ਗਿਆ ਸੀ ਅਤੇ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਏਜੰਸੀਆਂ ਨੇ ਇਸ ਨੂੰ ਫੜ ਕੇ ਭਾਰਤ ਨੂੰ ਸੌਂਪ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਭਾਰਤ ਤੋਂ ਸ਼ਾਰਜਹਾਂ ਅਤੇ ਫਿਰ ਬਾਕੂ ਤੋਂ ਯੂਰਪ ਦੇਸ਼ ਗਿਆ, ਜਿੱਥੋਂ ਉਸ ਨੇ ਡੌਂਕੀ ਦਾ ਰਸਤਾ ਅਪਣਾ ਕੇ ਅਮਰੀਕਾ ਵਿਚ ਐਂਟਰੀ ਕਰਨੀ ਸੀ। ਹਰਸ਼ ਚਿੰਟੂ ਦਿੱਲੀ ਦੇ ਅਲੀਪੁਰ ਪਿੰਡ ਦਾ ਰਹਿਣ ਵਾਲਾ ਹੈ।
ਦੱਸ ਦਈਏ ਕਿ 26 ਮਾਰਚ ਨੂੰ ਉਕਤ ਸ਼ੂਟਰ ਚਿੰਟੂ ਨੇ ਜਲੰਧਰ ਤੋਂ ਪਾਸਪੋਰਟ ਬਣਵਾਇਆ ਸੀ, ਜਿਸ ਵਿਚ ਉਸ ਦਾ ਨਾਂ ਪ੍ਰਦੀਪ ਕੁਮਾਰ ਲਿਖਿਆ ਹੋਇਆ ਹੈ। ਉਸ ਨੇ ਦੱਸਿਆ ਕਿ ਹੋਰ ਖ਼ਤਰਨਾਕ ਗੈਂਗਸਟਰ ਵੀ ਜਾਅਲੀ ਪਾਸਪੋਰਟ ਬਣਾ ਕੇ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਹਨ। ਦੱਸ ਦੇਈਏ ਕਿ ਦਿੱਲੀ ਦੇ ਨਜਫ਼ਗੜ੍ਹ ‘ਚ ਦੋਹਰਾ ਕਤਲ ਕਰਨ ਤੋਂ ਬਾਅਦ ਹਰਸ਼ ਚਿੰਟੂ ਫਰਜ਼ੀ ਪਾਸਪੋਰਟ ਬਣਾ ਕੇ ਡੰਕੀ ਰਸਤੇ ਅਮਰੀਕਾ ‘ਚ ਦਾਖ਼ਲ ਹੋਣਾ ਚਾਹੁੰਦਾ ਸੀ।
ਖ਼ਤਰਨਾਕ ਗੋਲਡੀ ਬਰਾੜ, ਅਨਮੋਲ ਬਿਸ਼ਨੋਈ, ਰੋਹਿਤ ਗੋਦਾਰਾ, ਪਵਨ ਬਿਸ਼ਨੋਈ, ਮੌਂਟੀ ਮਾਨ, ਹਿਮਾਂਸ਼ੂ ਭਾਈ ਸਮੇਤ ਕਈ ਲੋੜੀਂਦੇ ਅਪਰਾਧੀ ਡੌਂਕੀ ਰੂਟ ਰਾਹੀਂ ਅਮਰੀਕਾ ਵਿਚ ਰਹਿੰਦੇ ਹਨ ਅਤੇ ਉਥੋਂ ਆਪਣਾ ਨੈੱਟਵਰਕ ਚਲਾ ਰਹੇ ਹਨ। ਉਹ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਮਰੀਕਾ ਕਿਸੇ ਵੀ ਲੋੜੀਂਦੇ ਅਪਰਾਧੀ ਨੂੰ ਆਸਾਨੀ ਨਾਲ ਭਾਰਤ ਨੂੰ ਸੌਂਪਣ ਲਈ ਤਿਆਰ ਨਹੀਂ ਹੈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਗੈਂਗਸਟਰ ਕੈਨੇਡਾ ਅਤੇ ਖਾੜੀ ਦੇਸ਼ਾਂ ਰਾਹੀਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।