#Featured

ਸਾਈਬਰ ਅਪਰਾਧ ਰੋਕਣ ਲਈ 6.69 ਲੱਖ ਸਿਮ ਕਾਰਡ ਕੀਤੇ ਬਲਾਕ

ਨਵੀਂ ਦਿੱਲੀ, 28 ਨਵੰਬਰ (ਪੰਜਾਬ ਮੇਲ)- ਕੇਂਦਰ ਨੇ ਦੇਸ਼ ਵਿਚ ਸਾਈਬਰ ਅਪਰਾਧਾਂ ‘ਤੇ ਲਗਾਮ ਕੱਸਣ ਲਈ ਪੁਲਿਸ ਅਧਿਕਾਰੀਆਂ ਵੱਲੋਂ ਰਿਪੋਰਟ ਕੀਤੇ ਗਏ 6.69 ਲੱਖ ਸਿਮ ਕਾਰਡ ਤੇ 1.32 ਲੱਖ ਕੌਮਾਂਤਰੀ ਮੋਬਾਈਲ ਉਪਕਰਨ ਪਛਾਣ (ਆਈ.ਐੱਮ.ਈ.ਆਈ.) ਨੰਬਰ ਬਲਾਕ ਕੀਤੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਬੀ. ਸੰਜੈ ਕੁਮਾਰ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਰਾਜ ਸਭਾ ਨੂੰ ਦੱਸਿਆ ਕਿ ਕੇਂਦਰ ਸਰਕਾਰ ਅਤੇ ਦੂਰਸੰਚਾਰ ਸੇਵਾ ਦੇਣ ਵਾਲੀਆਂ (ਟੀ.ਐੱਸ.ਪੀ.) ਕੰਪਨੀਆਂ ਨੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਕਾਲਾਂ ਦੀ ਪਛਾਣ ਕਰ ਕੇ, ਜਿਸ ਵਿਚ ਭਾਰਤੀ ਨੰਬਰ ਜਾਪਦੇ ਹਨ, ਨੂੰ ਬਲਾਕ ਕਰਨ ਲਈ ਇਕ ਪ੍ਰਣਾਲੀ ਵਿਕਸਿਤ ਕੀਤੀ ਹੈ। ਅਜਿਹੀਆਂ ਕਾਲਾਂ ਤੋਂ ਜਾਪਦਾ ਹੈ ਕਿ ਇਹ ਭਾਰਤ ਤੋਂ ਹੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਲਾਂ ਨੂੰ ਬਲਾਕ ਕਰਨ ਲਈ ਟੀ.ਐੱਸ.ਪੀ. ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।