#PUNJAB

ਜ਼ਿਮਨੀ ਚੋਣਾਂ ‘ਚ ਅਕਾਲੀ ਦਲ (ਅ) ਨੂੰ ਨਹੀਂ ਮਿਲਿਆ ਬਹੁਤਾ ਹੁੰਗਾਰਾ

ਚੰਡੀਗੜ੍ਹ, 25 ਨਵੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਬਹੁਤਾ ਹੁੰਗਾਰਾ ਨਹੀਂ ਮਿਲ ਸਕਿਆ। ਸੂਬੇ ਵਿਚ ਬਰਗਾੜੀ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਵੱਡਾ ਮੁੱਦਾ ਹਮੇਸ਼ਾ ਸੁਰਖ਼ੀਆਂ ਵਿਚ ਰਿਹਾ ਹੈ ਪਰ ਹਲਕਾ ਗਿੱਦੜਬਾਹਾ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸੁਖਰਾਜ ਕਰਨ ਸਿੰਘ ਨਿਆਮੀਵਾਲਾ ਜੋ ਕਿ ਬਹਿਬਲ ਕਲਾਂ ਗੋਲੀਕਾਂਡ ‘ਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਹਨ, ਨੂੰ ਸਿਰਫ਼ 715 ਵੋਟਾਂ ਮਿਲੀਆਂ ਹਨ ਜਦੋਂਕਿ ਇਸ ਹਲਕੇ ਵਿਚ ‘ਨੋਟਾ’ ਨੂੰ 889 ਵੋਟਾਂ ਪਈਆਂ। ਹਲਕਾ ਬਰਨਾਲਾ ਤੋਂ ਸਿਮਰਨਜੀਤ ਸਿੰਘ ਮਾਨ ਦਾ ਦੋਹਤਾ ਗੋਵਿੰਦ ਸਿੰਘ ਸੰਧੂ ਚੋਣ ਮੈਦਾਨ ਵਿਚ ਸੀ, ਜਿਸ ਨੂੰ 7900 ਵੋਟਾਂ ਮਿਲੀਆਂ। ਹਲਕਾ ਡੇਰਾ ਬਾਬਾ ਨਾਨਕ ਤੋਂ ਮਾਨ ਦਲ ਦਾ ਉਮੀਦਵਾਰ ਲਵਪ੍ਰੀਤ ਸਿੰਘ ਤੂਫਾਨ ਸੀ, ਜਿਸ ਨੂੰ 2358 ਵੋਟਾਂ ਪ੍ਰਾਪਤ ਹੋਈਆਂ।