ਵਾਸ਼ਿੰਗਟਨ, 15 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਰਾਬਰਟ ਐੱਫ਼ ਕੈਨੇਡੀ ਜੂਨੀਅਰ ਨੂੰ ਸਿਹਤ ਅਤੇ ਮਨੁੱਖੀ ਸੇਵਾ ਮੰਤਰੀ ਦੇ ਰੂਪ ਵਿਚ ਨਾਮਜ਼ਦ ਕਰਨ ਦਾ ਐਲਾਨ ਕੀਤਾ।
ਰਾਬਰਟ ਐੱਫ਼ ਕੈਨੇਡੀ ਜੂਨੀਅਰ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦੀ ਦੌੜ ਵਿਚ ਸ਼ਾਮਲ ਸਨ। ਇਸ ਚੋਟੀ ਦੇ ਕੈਬਨਿਟ ਅਹੁਦੇ ਲਈ ਨਾਮਜ਼ਦਗੀ ਲਈ ਅਮਰੀਕੀ ਸੈਨੇਟ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਟਰੰਪ ਨੇ ਕਿਹਾ, ‘ਮੈਨੂੰ ਰੌਬਰਟ ਐੱਫ਼ ਕੈਨੇਡੀ ਜੂਨੀਅਰ ਨੂੰ ਅਮਰੀਕਾ ਦਾ ਸਿਹਤ ਅਤੇ ਮਨੁੱਖੀ ਸੇਵਾ ਮੰਤਰੀ (ਐੱਚ.ਐੱਚ.ਐੱਸ.) ਨਿਯੁਕਤ ਕਰਨ ਦਾ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ।’