#EUROPE

ਬ੍ਰਾਜ਼ੀਲ ਦਾ ਪੁਲਿਸ ਅਧਿਕਾਰੀ ਹੋਵੇਗਾ ਇੰਟਰਪੋਲ ਦਾ ਨਵਾਂ ਮੁਖੀ

ਲੰਡਨ, 7 ਨਵੰਬਰ (ਪੰਜਾਬ ਮੇਲ)-ਬ੍ਰਾਜ਼ੀਲ ਦੇ ਪੁਲਿਸ ਅਧਿਕਾਰੀ ਵਾਲਡੇਸੀ ਉਰਕੀਜ਼ਾ ਇੰਟਰਪੋਲ ਦੇ ਨਵੇਂ ਮੁਖੀ ਹੋਣਗੇ। ਉਰਕੀਜ਼ਾ ਨੂੰ ਸਕਾਟਲੈਂਡ ਦੇ ਗਲਾਸਗੋ ‘ਚ ਇੰਟਰਪੋਲ ਦੀ ਜਨਰਲ ਹਾਊਸ ਦੀ ਮੀਟਿੰਗ ‘ਚ ਜਨਰਲ ਸਕੱਤਰ ਚੁਣਿਆ ਗਿਆ ਅਤੇ ਵੀਰਵਾਰ ਨੂੰ ਮੀਟਿੰਗ ਖਤਮ ਹੋਣ ਮਗਰੋਂ ਉਹ ਅਹੁਦੇ ਦਾ ਕਾਰਜਭਾਰ ਸੰਭਾਲਣਗੇ। ਜਰਮਨੀ ਦੇ ਜੁਰਗੇਨ ਸਟਾਕ 2014 ਤੋਂ ਇਸ ਅਹੁਦੇ ‘ਤੇ ਹਨ ਪਰ ਨੇਮਾਂ ਤਹਿਤ ਉਨ੍ਹਾਂ ਨੂੰ ਤੀਜੇ ਕਾਰਜਕਾਲ ਦੀ ਆਗਿਆ ਨਹੀਂ ਦਿੱਤੀ ਗਈ। ਇੰਟਰਪੋਲ ਦੁਨੀਆਂ ਦਾ ਸਭ ਤੋਂ ਵੱਡਾ ਪੁਲਿਸ ਸੰਗਠਨ ਹੈ ਪਰ ਇਹ ਸਾਈਬਰ ਕ੍ਰਾਈਮ ਅਤੇ ਬਾਲ ਸ਼ੋਸ਼ਣ ਦੇ ਵਧਦੇ ਮਾਮਲਿਆਂ ਅਤੇ ਮੈਂਬਰ ਦੇਸ਼ਾਂ ਵਿਚਾਲੇ ਵਧਦੇ ਮਤਭੇਦਾਂ ਸਣੇ ਕਈ ਚੁਣੌਤੀਆਂ ਨਾਲ ਜੂਝ ਰਿਹਾ ਹੈ। ਇੰਟਰਪੋਲ ‘ਚ 196 ਮੈਂਬਰ ਮੁਲਕ ਹਨ ਅਤੇ ਸੰਗਠਨ ਨੇ ਪਿਛਲੇ ਸਾਲ ਸ਼ਤਾਬਦੀ ਵਰ੍ਹਾ ਮਨਾਇਆ ਸੀ।