ਲੰਡਨ, 15 ਅਕਤੂਬਰ (ਪੰਜਾਬ ਮੇਲ)- ਬ੍ਰਿਟੇਨ ‘ਚ ਸਭ ਤੋਂ ਵੱਧ ਪੇਸ਼ੇਵਰ ਕਾਮਿਆਂ ਵਾਲਾ ਨਸਲੀ ਸਮੂਹ ਭਾਰਤੀ ਹੈ ਅਤੇ ਜਨਤਕ ਨੀਤੀ ਦੇ ਉਦੇਸ਼ਾਂ ਲਈ ਸਾਰੇ ਨਸਲੀ ਘੱਟ-ਗਿਣਤੀਆਂ ਨੂੰ ਇਕ ਸਮੂਹ ਦੇ ਰੂਪ ਵਿਚ ਮੰਨਣਾ ਹੁਣ ਦੇਸ਼ ਵਿਚ ਅਰਥਹੀਣ ਹੋ ਗਿਆ ਹੈ। ਸੋਮਵਾਰ ਨੂੰ ਇਕ ਨਵੇਂ ਥਿੰਕ-ਟੈਂਕ ਦੇ ਵਿਸ਼ਲੇਸ਼ਣ ‘ਚ ਇਹ ਸਿੱਟਾ ਕੱਢਿਆ ਗਿਆ।
ਪਾਲਿਸੀ ਐਕਸਚੇਂਜ ਵੱਲੋਂ ਪ੍ਰਕਾਸ਼ਿਤ ‘ਆਧੁਨਿਕ ਬ੍ਰਿਟੇਨ ਦਾ ਇਕ ਪੋਰਟਰੇਟ : ਨਸਲ ਅਤੇ ਧਰਮ’ ਦੇਸ਼ ਵਿਚ ਵੱਖ-ਵੱਖ ਨਸਲੀ ਸਮੂਹਾਂ ਦੀ ਜਨਸੰਖਿਆ, ਵਿਦਿਅਕ, ਸਿਹਤ ਅਤੇ ਆਰਥਿਕ ਸਥਿਤੀ ਦੀ ਡੂੰਘਾਈ ਨਾਲ ਜਾਂਚ ਨੂੰ ਦਰਸਾਉਂਦਾ ਹੈ। ਰਿਪੋਰਟ ਵਿਚ ਸਰਕਾਰ ਦੀ ਅਗਵਾਈ ਵਾਲੀ ਇਕ ਨਵੀਂ ਰਾਸ਼ਟਰੀ ਏਕੀਕਰਨ ਰਣਨੀਤੀ ਦੀ ਮੰਗ ਕੀਤੀ ਗਈ ਹੈ, ਜਿਸ ਵਿਚ ਯੂ.ਕੇ. ਵਿਚ ਬੱਚਿਆਂ ਨੂੰ ਸਮਾਵੇਸ਼ੀ ਤਰੀਕੇ ਨਾਲ ਆਪਣੀ ਰਾਸ਼ਟਰੀ ਵਿਰਾਸਤ ‘ਤੇ ਮਾਣ ਕਰਨਾ ਸਿਖਾਇਆ ਜਾਏ, ਜੋ ਦੇਸ਼ ਦੇ ਇਤਿਹਾਸ ਅਤੇ ਪ੍ਰੰਪਰਾਵਾਂ ਨੂੰ ਦਰਸਾਏ।
ਬ੍ਰਿਟੇਨ ‘ਚ ਭਾਰਤੀ ਪੇਸ਼ੇਵਰਾਂ ਦੀ ਸੰਖਿਆ ਸਭ ਤੋਂ ਵੱਧ: ਰਿਪੋਰਟ
